ਜੇਠੂਵਾਲ ਕੋਲ ਮੱਖਣ ਵਿੰਡੀ ਦੇ ਖੇਤਾਂ 'ਚੋਂ ਜ਼ਿੰਦਾ ਮਿਜ਼ਾਈਲ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਜੇਠੂਵਾਲ, ਜੈਂਤੀਪੁਰ ਨਵਾਂ ਪਿੰਡ, 8 ਮਈ (ਮਿੱਤਰਪਾਲ ਸਿੰਘ ਰੰਧਾਵਾ, ਭੁਪਿੰਦਰ ਸਿੰਘ ਗਿੱਲ, ਜਸਪਾਲ ਸਿੰਘ)-ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਮੱਖਣ ਮੰਡੀ ਵਿਖੇ ਨਾ ਚਲੀ ਮਿਜ਼ਾਈਲ ਮਿਲਣ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਲੋਕ ਉਥੇ ਚੜ੍ਹ ਕੇ ਵੇਖ ਰਹੇ ਸਨ। ਮੌਕੇ ਉਤੇ ਪੁੱਜੇ ਫੌਜੀ ਜਵਾਨਾਂ ਵਲੋਂ ਅੰਨ ਚੱਲੀ ਮਿਜ਼ਾਈਲ ਨੂੰ ਮਿੱਟੀ ਦੀਆਂ ਬੋਰੀਆਂ ਭਰ ਕੇ ਉਸ ਦੇ ਕੋਲ ਲਗਾ ਕੇ ਆਪਣੇ ਕਬਜ਼ੇ ਵਿਚ ਕਰ ਲਿਆ। ਖਬਰ ਲਿਖੇ ਜਾਣ ਤੱਕ ਫੌਜ ਦੇ ਜਵਾਨ ਆਪਣੇ ਸੀਨੀਅਰ ਅਫਸਰਾਂ ਨੂੰ ਉਡੀਕ ਰਹੇ ਸਨ। ਇਸ ਮੌਕੇ ਪੁਲਿਸ ਪ੍ਰਸ਼ਾਸਨ ਵਲੋਂ ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ. ਓ. ਹਰਚੰਦ ਸਿੰਘ, ਏ. ਐਸ. ਆਈ. ਤਰਸੇਮ ਸਿੰਘ ਚੌਕੀ ਇੰਚਾਰਜ ਨਵਾਂ ਪਿੰਡ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਹਾਜ਼ਰ ਸਨ। ਉਨ੍ਹਾਂ ਲੋਕਾਂ ਨੂੰ ਅਮਨ-ਕਾਨੂੰਨ ਬਣਾਈ ਰੱਖਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਤੇ ਸ਼ਾਮ ਛੇ ਵਜੇ ਕੋਈ ਵੀ ਪ੍ਰਸ਼ਾਸਨ ਦਾ ਉੱਚ ਅਧਿਕਾਰੀ ਪਹੁੰਚਿਆ ਨਹੀਂ ਸੀ।