ਆਈ.ਪੀ.ਐਲ. 2025 : ਪੰਜਾਬ ਤੇ ਮੁੰਬਈ ਵਿਚਾਲੇ ਹੋਣ ਵਾਲੇ ਮੈਚ ਦਾ ਸਥਾਨ ਬਦਲਿਆ

ਨਵੀਂ ਦਿੱਲੀ, 8 ਮਈ-ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਟਾਟਾ ਆਈ.ਪੀ.ਐਲ. ਮੈਚ ਨੰਬਰ 61, ਜੋ ਕਿ ਅਸਲ ਵਿਚ ਐਤਵਾਰ, 11 ਮਈ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਖੇਡਿਆ ਜਾਣਾ ਸੀ, ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਲੌਜਿਸਟਿਕ ਚੁਣੌਤੀਆਂ ਕਾਰਨ ਸਥਾਨ ਵਿਚ ਤਬਦੀਲੀ ਜ਼ਰੂਰੀ ਹੋ ਗਈ ਹੈ। ਬੀ.ਸੀ.ਸੀ.ਆਈ. ਨੇ ਇਹ ਜਾਣਕਾਰੀ ਦਿੱਤੀ।