ਸਾਡੀ ਮਾਤ ਭੂਮੀ ਦੀ ਰੱਖਿਆ ਕਰਨ ਵਾਲੇ ਯੋਧਿਆਂ ਨੂੰ ਸਾਡਾ ਸਲਾਮ - ਗੌਤਮ ਅਡਾਨੀ

ਨਵੀਂ ਦਿੱਲੀ ,9 ਮਈ - ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਇਹ ਅਜਿਹੇ ਸਮੇਂ ਵਿਚ ਹੈ ਜਦੋਂ ਦੁਨੀਆ ਭਾਰਤ ਦੀ ਅਸਲ ਤਾਕਤ ਅਤੇ ਏਕਤਾ ਨੂੰ ਦੇਖ ਰਹੀ ਹੈ। ਅਸੀਂ ਅਟੁੱਟ ਏਕਤਾ ਨਾਲ ਖੜ੍ਹੇ ਹਾਂ ਅਤੇ ਸਾਡੀਆਂ ਹਥਿਆਰਬੰਦ ਫੌਜਾਂ ਦਾ ਸਮਰਥਨ ਕਰਨ ਲਈ ਵਚਨਬੱਧ ਹਾਂ ਕਿਉਂਕਿ ਉਹ ਸਾਡੀ ਮਾਤ ਭੂਮੀ ਦੀ ਆਤਮਾ ਅਤੇ ਸਾਡੇ ਆਦਰਸ਼ਾਂ ਦੀ ਰੱਖਿਆ ਕਰਦੇ ਹਨ।