ਸਰਹੱਦੀ ਇਲਾਕੇ ਦੇ ਕਈ ਕਸਬਿਆਂ ਦੀਆਂ ਲਾਈਟਾਂ ਆਮ ਵਾਂਗ ਜਗਮਗਾਈਆਂ

ਓਠੀਆ, ਅੰਮ੍ਰਿਤਸਰ 8 ਮਈ (ਗੁਰਵਿੰਦਰ ਸਿੰਘ ਛੀਨਾ)-ਸਰਹੱਦੀ ਇਲਾਕੇ ਵਿਚ ਜੰਗ ਦਾ ਪੂਰਾ ਮਾਹੌਲ ਬਣਿਆ ਪਿਆ ਹੈ। ਲੋਕ ਸਹਿਮ ਦੇ ਮਾਹੌਲ ਵਿਚ ਆਪੋ-ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਰਹੇ ਹਨ। ਸਰਹੱਦੀ ਕਸਬੇ ਦੇ ਕਈ ਇਲਾਕੇ ਦੇ ਲੋਕਾਂ ਦੇ ਹੌਸਲੇ ਇੰਨੇ ਬੁਲੰਦ ਹਨ ਤੇ ਕਈ ਕਸਬਿਆਂ ਦੇ ਬਾਜ਼ਾਰ ਅਤੇ ਪਿੰਡਾਂ ਦੀਆਂ ਦੁਕਾਨਾਂ ਅਤੇ ਘਰਾਂ ਦੀਆਂ ਲਾਈਟਾਂ ਆਮ ਵਾਗ ਜਗਮਗਾ ਰਹੀਆਂ ਹਨ।