ਸਾਨੂੰ ਆਪ੍ਰੇਸ਼ਨ ਸੰਧੂਰ ਲਈ ਆਪਣੀਆਂ ਭਾਰਤੀ ਹਥਿਆਰਬੰਦ ਸੈਨਾਵਾਂ 'ਤੇ ਬਹੁਤ ਮਾਣ ਹੈ - ਮੁਕੇਸ਼ ਅੰਬਾਨੀ

ਨਵੀਂ ਦਿੱਲੀ, 8 ਮਈ-ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਡੀ ਅੰਬਾਨੀ ਨੇ ਕਿਹਾ ਕਿ ਸਾਨੂੰ ਆਪ੍ਰੇਸ਼ਨ ਸੰਧੂਰ ਲਈ ਆਪਣੀਆਂ ਭਾਰਤੀ ਹਥਿਆਰਬੰਦ ਸੈਨਾਵਾਂ 'ਤੇ ਬਹੁਤ ਮਾਣ ਹੈ। ਭਾਰਤ ਹਰ ਤਰ੍ਹਾਂ ਦੇ ਅੱਤਵਾਦ ਦੇ ਕਹਿਰ ਵਿਰੁੱਧ ਇਕਜੁੱਟ, ਦ੍ਰਿੜ੍ਹ ਅਤੇ ਉਦੇਸ਼ ਵਿਚ ਅਟੱਲ ਖੜ੍ਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਲੇਰ ਅਤੇ ਫੈਸਲਾਕੁੰਨ ਅਗਵਾਈ ਹੇਠ, ਭਾਰਤੀ ਹਥਿਆਰਬੰਦ ਸੈਨਾਵਾਂ ਨੇ ਸਰਹੱਦ ਪਾਰ ਤੋਂ ਹੋਣ ਵਾਲੀ ਹਰ ਭੜਕਾਹਟ ਦਾ ਸ਼ਕਤੀ ਨਾਲ ਜਵਾਬ ਦਿੱਤਾ ਹੈ।