ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੀਤਾ ਬਲੈਕ ਆਊਟ
ਸ੍ਰੀ ਮੁਕਤਸਰ ਸਾਹਿਬ, 8 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਇਕ ਘੰਟੇ ਲਈ ਬਲੈਕ ਆਊਟ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੇ ਦੱਸਣ ਅਨੁਸਾਰ ਜ਼ਿਲ੍ਹੇ ਵਿੱਚ ਫਿਲਹਾਲ ਭਾਵੇਂ ਕੋਈ ਖਤਰਾ ਨਹੀਂ ਹੈ ਪਰ ਅਗਾਊ ਸੁਰੱਖਿਆ ਪ੍ਰਬੰਧਾਂ ਦੀ ਲੜੀ ਤਹਿਤ ਇਹ ਬਲੈਕ ਆਊਟ ਕੀਤਾ ਜਾ ਰਿਹਾ ਹੈ। ਜੇਕਰ ਇਸ ਵਿੱਚ ਵਾਧਾ ਕੀਤਾ ਗਿਆ ਤਾਂ ਉਸ ਸਬੰਧੀ ਵੀ ਦੁਬਾਰਾ ਸੂਚਿਤ ਕੀਤਾ ਜਾਵੇਗਾ। ਆਪ ਸਭ ਨੂੰ ਅਪੀਲ ਹੈ ਕਿ ਹਰ ਪ੍ਰਕਾਰ ਦੀ ਲਾਈਟ ਇਸ ਸਮੇਂ ਦੌਰਾਨ ਬੰਦ ਰੱਖੋ। 8 ਮਈ 2025 ਨੂੰ ਰਾਤ 10.10 ਵਜੇ ਜਾਰੀ ਕੀਤਾ ਗਿਆ।