ਘਰ ਚੋਂ ਲੱਖਾਂ ਰੁਪਏ ਦੀ ਨਗਦੀ ਅਤੇ ਗਹਿਣੇ ਚੋਰੀ
ਰਾਜਪੁਰਾ (ਪਟਿਆਲਾ), 12 ਅਪ੍ਰੈਲ (ਰਣਜੀਤ ਸਿੰਘ) - ਰਾਜਪੁਰਾ ਨੇੜਲੇ ਪਿੰਡ ਉੜਦਨ ਵਿਖੇ ਚੋਰਾਂ ਨੇ ਇਕ ਘਰੋਂ 19 ਲੱਖ ਰੁਪਏ ਨਗਦ, 6 ਤੋਲੇ ਸੋਨੇ ਦੇ ਗਹਿਣੇ ਅਤੇ ਚਾਰ ਮੋਬਾਇਲ ਚੋਰੀ ਕਰ ਲਏ ਹਨ। ਸ਼ੱਕ ਕੀਤਾ ਜਾ ਰਿਹਾ ਹੈ ਕਿ ਚੋਰਾਂ ਨੇ ਪਰਿਵਾਰਿਕ ਮੈਂਬਰਾਂ ਨੂੰ ਕੋਈ ਨਸ਼ੀਲੀ ਵਸਤੂ ਸੁੰਘਾਈ ਹੈ ਜਾਂ ਕੋਈ ਨਸ਼ੀਲੀ ਵਸਤੂ ਖੁਅਈ ਹੈ। ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਚੋਰੀ ਕੀਤੇ ਗਏ ਮੋਬਾਇਲਾਂ ਦੇ ਸਵਿਚ ਹਾਲ ਦੀ ਘੜੀ ਬੰਦ ਆ ਰਹੇ ਹਨ।