ਪੁਲਿਸ ਨੂੰ ਆਪਣੇ ਸੂਤਰ ਨਹੀਂ ਦੱਸ ਸਕਦਾ - ਬਾਜਵਾ

ਚੰਡੀਗੜ੍ਹ, 13 ਅਪ੍ਰੈਲ - ਵਿਧਾਨ ਸਭਾ ''ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੁਲਿਸ ਮੇਰੇ ਘਰ ਪੁੱਛਗਿੱਛ ਲਈ ਆਈ ਸੀ, ਪਰ ਮੈਂ ਪੁਲਿਸ ਨੂੰ ਆਪਣੇ ਸੂਤਰ ਨਹੀਂ ਦੱਸ ਸਕਦਾ। ਸਰਕਾਰ, ਖੁਫੀਆ ਵਿਭਾਗ ਤੇ ਕੇਂਦਰ 'ਚ ਮੇਰੇ ਸੂਤਰ ਹਨ ਜਿਨ੍ਹਾਂ ਨੇ ਮੈਨੂੰ 50 ਥਾਵਾਂ 'ਤੇ ਬੰਬ ਹੋਣ ਦੀ ਇਤਲਾਹ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਉੱਪਰ ਹਮਲਾ ਹੋਣ ਦਾ ਵੀ ਖਦਸ਼ਾ ਜ਼ਾਹਿਰ ਕੀਤਾ।