JALANDHAR WEATHER

5500 ਰੁਪਏ ਮੰਗਣ 'ਤੇ ਵਿਅਕਤੀ ਦਾ ਕਤਲ ਕਰਨ ਵਾਲੇ ਚਾਰ ਜਣਿਆਂ 'ਤੇ ਪਰਚਾ

ਬਾਲਿਆਂਵਾਲੀ, 14 ਅਪ੍ਰੈਲ (ਕੁਲਦੀਪ ਮਤਵਾਲਾ)-ਪੁਲਿਸ ਥਾਣਾ ਬਾਲਿਆਂਵਾਲੀ ਅਧੀਨ ਪੈਂਦੇ ਪਿੰਡ ਸੂਚ ਵਿਖੇ ਰੇਹੜੀ ਦੇ 5500 ਰੁਪਏ ਮੰਗਣ 'ਤੇ ਗੁੱਸੇ ਵਿਚ ਆਏ ਪਰਿਵਾਰ ਨੇ ਇਕ ਮਿਸਤਰੀ ਦਾ ਕਤਲ ਕਰ ਦਿੱਤਾ। ਪੁਲਿਸ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਤੇ ਇਸ ਕੇਸ ਉਤੇ ਤਫਤੀਸ਼ੀ ਇੰਸਪੈਕਟਰ ਬਲਤੇਜ ਸਿੰਘ ਨੇ ਦੱਸਿਆ ਕਿ ਮੁਦਈ ਜਗਰਾਜ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਸੂਚ ਨੇ ਆਪਣੇ ਬਿਆਨਾਂ ਰਾਹੀਂ ਦੱਸਿਆ ਹੈ ਕਿ ਮੇਰੇ ਵੱਡਾ ਭਰਾ ਜਗਸੀਰ ਸਿੰਘ ਉਰਫ ਰਾਮਾ ਦੀ ਪਿੰਡ ਸੂਚ ਦੇ ਬੱਸ ਅੱਡੇ ਉਤੇ ਸਾਂਝੀ ਵਰਕਸ਼ਾਪ ਹੈ। ਸਾਡੇ ਪਿੰਡ ਦਾ ਜਗਸੀਰ ਸਿੰਘ ਉਰਫ ਸੀਰਾ ਨੇ ਮੇਰੇ ਭਰਾ ਤੋਂ ਇਕ ਰੇਹੜੀ ਤਿਆਰ ਕਰਵਾਈ ਸੀ ਤੇ ਉਸਦੀ ਕੀਮਤ 5500 ਰੁਪਏ ਸੀ। ਜਗਸੀਰ ਸਿੰਘ ਸੀਰਾ ਕੁਝ ਦਿਨਾਂ ਤੋਂ ਉਧਾਰ ਕਹਿ ਕੇ ਰੇਹੜੀ ਲੈ ਗਿਆ ਪਰ ਜਦੋਂ ਮੇਰਾ ਭਰਾ ਜਗਸੀਰ ਸਿੰਘ ਰਾਮਾ ਨੇ ਜਗਸੀਰ ਸਿੰਘ ਸੀਰਾ ਤੋਂ ਰੁਪਏ ਮੰਗੇ ਤਾਂ ਉਹ ਹਰ ਵਾਰ ਲਾਰੇ ਲੱਪੇ ਲਗਾਉਂਦਾ ਰਹਿੰਦਾ ਸੀ। ਹੁਣ ਜਗਸੀਰ ਸਿੰਘ ਸੀਰਾ ਨੇ ਮੇਰੇ ਭਰਾ ਨੂੰ ਕਿਹਾ ਕਿ ਸਾਡੇ ਘਰੇ ਆ ਕੇ ਸਾਰੇ ਰੁਪਏ ਲੈ ਜਾਵੀਂ ਜਦੋਂ ਉਹ ਉਨ੍ਹਾਂ ਦੇ ਘਰੇ ਚਲਾ ਗਿਆ ਤੇ ਕੁਝ ਚਿਰ ਬਾਅਦ ਮੈਂ ਵੀ ਮਗਰ ਚਲਾ ਗਿਆ ਕਿਉਂਕਿ ਮੈਨੂੰ ਸ਼ੱਕ ਹੋ ਗਿਆ ਸੀ ਕਿ ਕਿਤੇ ਕੋਈ ਲੜਾਈ-ਝਗੜਾ ਨਾ ਹੋ ਜਾਵੇ। ਮੈਂ ਜਾ ਕੇ ਵੇਖਿਆ ਕਿ ਉੱਥੇ ਕਾਫੀ ਰੌਲਾ ਪੈ ਰਿਹਾ ਸੀ ਤੇ ਜਗਸੀਰ ਸਿੰਘ ਉਰਫ ਸੀਰਾ ਦੇ ਹੱਥ ਵਿਚ ਗੰਡਾਸਾ ਫੜਿਆ ਸੀ ਤੇ ਬੂਟਾ ਸਿੰਘ, ਰਾਣੀ ਕੌਰ, ਰਾਜਵੀਰ ਸਿੰਘ ਵਗੈਰਾ ਕੋਲ ਵੱਖ-ਵੱਖ ਹਥਿਆਰ ਲੋਹੇ ਦੀਆਂ ਪਾਈਪਾਂ ਤੇ ਲੱਕੜ ਦੇ ਟੰਬੇ ਨਾਲ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਸਨ। ਮੈਂ ਕਾਫੀ ਰੌਲਾ ਪਾਇਆ ਤੇ ਉਨ੍ਹਾਂ ਦੀਆਂ ਮਿੰਨਤਾਂ ਕਰਕੇ ਮੇਰੇ ਭਰਾ ਨੂੰ ਛੁਡਵਾ ਲਿਆ ਤੇ ਰਾਮਪੁਰਾ ਵਿਖੇ ਗੋਬਿੰਦ ਹੱਡੀਆਂ ਦੇ ਹਸਪਤਾਲ ਵਿਚ ਦਾਖਲ ਕਰਵਾਇਆ। ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਮੇਰੇ ਭਰਾ ਜਗਸੀਰ ਸਿੰਘ ਰਾਮਾ ਦੀ ਮੌਤ ਹੋ ਗਈ। ਥਾਣਾ ਮੁਖੀ ਇੰਸਪੈਕਟਰ ਬਲਤੇਜ ਸਿੰਘ ਨੇ ਦੱਸਿਆ ਕਿ ਜਗਰਾਜ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਉਪਰੋਕਤਾਂ ਉਤੇ ਮਾਮਲਾ ਦਰਜ ਕਰ ਲਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ