ਪੱਛਮੀ ਬੰਗਾਲ : ਹਾਈਕੋਰਟ ਵਲੋਂ ਹਿੰਸਾ ਪ੍ਰਭਾਵਿਤ ਮੁਰਸ਼ਿਦਾਬਾਦ ਵਿਚ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਹੁਕਮ

ਮੁਰਸ਼ਿਦਾਬਾਦ (ਪੱਛਮੀ ਬੰਗਾਲ), 13 ਅਪ੍ਰੈਲ - ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਵਿਖੇ ਸ਼ੁੱਕਰਵਾਰ ਨੂੰ ਵਕਫ਼ ਸੋਧ ਬਿੱਲ ਦੇ ਵਿਰੋਧ ਦੌਰਾਨ ਹਿੰਸਾ ਭੜਕ ਗਈ। ਕਲਕੱਤਾ ਹਾਈ ਕੋਰਟ ਨੇ ਹਿੰਸਾ ਪ੍ਰਭਾਵਿਤ ਮੁਰਸ਼ਿਦਾਬਾਦ ਵਿਚ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਹੁਕਮ ਦਿੱਤਾ ਹੈ। ਪੁਲਿਸ ਦੇ ਅਨੁਸਾਰ, ਮੁਰਸ਼ਿਦਾਬਾਦ ਦੇ ਧੂਲੀਆਣ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।