ਵਕਫ਼ (ਸੋਧ) ਬਿੱਲ ਦੇ ਵਿਰੁੱਧ ਵਿਚ 19 ਅਪ੍ਰੈਲ ਨੂੰ ਨੂੰ ਹੋਵੇਗਾ ਵਿਰੋਧ ਜਨਤਕ ਮੀਟਿੰਗ ਦਾ ਆਯੋਜਨ - ਓਵੈਸੀ

ਹੈਦਰਾਬਾਦ (ਤੇਲੰਗਾਨਾ), 13 ਅਪ੍ਰੈਲ - ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਦਾ ਕਹਿਣਾ ਹੈ ਕਿ "ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਵਲੋਂ ਵਕਫ਼ (ਸੋਧ) ਬਿੱਲ 2025 ਦੇ ਵਿਰੁੱਧ 19 ਅਪ੍ਰੈਲ ਨੂੰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਹੈਦਰਾਬਾਦ ਦਾਰੂਸਲਮ ਵਿਚ ਇਕ ਵਿਰੋਧ ਜਨਤਕ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੀ ਪ੍ਰਧਾਨਗੀ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਪ੍ਰਧਾਨ ਖਾਲਿਦ ਸੈਫੁੱਲਾ ਰਹਿਮਾਨੀ ਕਰਨਗੇ।