ਤਪਾ ਦੀ ਅੰਦਰਲੀ ਅਨਾਜ ਮੰਡੀ ਵਿਚ ਕਣਕ ਦੀ ਆਮਦ ਹੋਈ ਸ਼ੁਰੂ

ਤਪਾ ਮੰਡੀ (ਬਰਨਾਲਾ), 13 ਅਪ੍ਰੈਲ (ਵਿਜੇ ਸ਼ਰਮਾ) - ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਖਰਾਬ ਮੌਸਮ ਨੂੰ ਵੇਖਦਿਆਂ ਹੋਇਆ ਕਿਸਾਨਾਂ ਵਲੋਂ ਵਿਸਾਖੀ ਦੇ ਦਿਹਾੜੇ 'ਤੇ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਤਪਾ ਦੀ ਅੰਦਰਲੀ ਅਨਾਜ਼ ਮੰਡੀ ਵਿਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਨੇੜਲੇ ਪਿੰਡ ਤਾਜੋਕੇ ਦੇ ਕਿਸਾਨ ਜਗਤਾਰ ਸਿੰਘ ਪੁੱਤਰ ਕੇਹਰ ਸਿੰਘ ਨੇ ਕਣਕ ਦੀ ਫ਼ਸਲ ਅਨਾਜ ਮੰਡੀ ਵਿਚ ਲਿਆਂਦੀ, ਜਿਸ ਨੂੰ ਵੇਖ ਕੇ ਆੜ੍ਹਤੀਏ ਅਤੇ ਮਜ਼ਦੂਰ ਬਾਗੋਬਾਗ ਹੋ ਗਏ।