JALANDHAR WEATHER

ਹਵਾਲਾਤ ਦਾ ਜੰਗਲਾ ਤੋੜ ਕੇ ਤਿੰਨ ਮੁਲਜ਼ਮ ਫਰਾਰ

ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਸਤਰ ਸਾਹਿਬ), 13 ਅਪ੍ਰੈਲ (ਇਕਬਾਲ ਸਿੰਘ ਸ਼ਾਂਤ) - ਲੰਬੀ ਹਲਕੇ ਦੇ ਥਾਣਾ ਕਬਰਵਾਲਾ ਵਿਚੋਂ ਬੀਤੀ ਰਾਤ ਤਿੰਨ ਮੁਲਜ਼ਮ ਹਵਾਲਾਤ ਦਾ ਜੰਗਲਾ ਤੋੜ ਕੇ ਫਰਾਰ ਹੋ ਗਏ, ਜਿਸ ਮਗਰੋਂ ਥਾਣਾ ਕਬਰਵਾਲਾ ਦੇ ਮੁਖੀ ਦਵਿੰਦਰ ਕੁਮਾਰ ਅਤੇ ਉਪ ਮੁਨਸ਼ੀ (ਨਾਈਟ) ਨਰਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਹੈ। ਤਿੰਨੇ ਫਰਾਰ ਮੁਲਜ਼ਮਾਂ, ਇਕ ਏ.ਐਸ.ਆਈ., ਉਪ ਮੁਨਸ਼ੀ ਤੇ ਤਿੰਨ ਹੋਮ ਗਾਰਡ ਮੁਲਜ਼ਮਾਂ ਉਪੱਰ ਮੁਕੱਦਮਾ ਦਰਜ ਕੀਤਾ ਗਿਆ ਹੈ। ਬੀਤੀ ਰਾਤ ਤੋਂ ਪੁਲਿਸ ਅਮਲਾ ਫਰਾਰ ਮੁਲਜ਼ਮਾਂ ਦੀ ਭਾਲ ਵਿਚ ਕਰ ਰਿਹਾ ਹੈ। ਤਿੰਨੇ ਮੁਲਜ਼ਮ ਦੋ ਵੱਖ ਵੱਖ ਮੁਕੱਦਮਿਆਂ ਵਿਚ ਅਦਾਲਤੀ ਹੁਕਮਾਂ 'ਤੇ ਚਾਰ ਦਿਨਾਂ ਪੁਲਿਸ ਰਿਮਾਂਡ 'ਤੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ