ਕੇਸਰੀ ਚੈਪਟਰ 2 ਨਾਲ ਵੱਡੇ ਪਰਦੇ 'ਤੇ ਸ਼ੁਰੂਆਤ ਕਰਨ ਜਾ ਰਹੇ ਹਨ ਨਿਰਦੇਸ਼ਕ ਕਰਨ ਸਿੰਘ ਤਿਆਗੀ

ਚੰਡੀਗੜ੍ਹ, 13 ਅਪ੍ਰੈਲ - ਅੱਜ ਤੋਂ 106 ਸਾਲ ਪਹਿਲਾਂ: ਜਲ੍ਹਿਆਂਵਾਲਾ ਬਾਗ ਕਤਲਕਾਂਡ - ਕੇਸਰੀ ਚੈਪਟਰ 2 ਵਿਚ ਭੁੱਲੇ ਹੋਏ ਉਸ ਹੀਰੋ ਨੂੰ ਦਿਖਾਇਆ ਗਿਆ, ਜਿਸ ਨੇ ਬ੍ਰਿਟਿਸ਼ ਸਾਮਰਾਜ ਦਾ ਸਾਹਮਣਾ ਕਰਨ ਦੀ ਹਿੰਮਤ ਕੀਤੀ। 13 ਅਪ੍ਰੈਲ, 1919 : ਖੂਨ ਅਤੇ ਯਾਦਾਂ ਵਿਚ ਉੱਕਰੀ ਹੋਈ ਇਕ ਤਾਰੀਖ। ਅੱਜ ਤੋਂ ਠੀਕ 106 ਸਾਲ ਪਹਿਲਾਂ, ਹਜ਼ਾਰਾਂ ਨਿਹੱਥੇ ਨਾਗਰਿਕ ਜਲ੍ਹਿਆਂਵਾਲਾ ਬਾਗ ਵਿਚ ਸ਼ਾਂਤੀਪੂਰਵਕ ਇਕੱਠੇ ਹੋਏ ਸਨ - ਪਰੰਤੂ ਬਿਨ੍ਹਾਂ ਕਿਸੇ ਚਿਤਾਵਨੀ ਦੇ ਗੋਲੀ ਮਾਰ ਕੇ ਮਾਰ ਦਿੱਤੇ ਗਏ ਸਨ। ਹੁਣ, 2025 ਵਿਚ, ਨਿਰਦੇਸ਼ਕ ਕਰਨ ਸਿੰਘ ਤਿਆਗੀ ਕੇਸਰੀ ਚੈਪਟਰ 2 ਨਾਲ ਵੱਡੇ ਪਰਦੇ 'ਤੇ ਸ਼ੁਰੂਆਤ ਕਰਨ ਜਾ ਰਹੇ ਹਨ - ਇਹ ਦੁਖਾਂਤ ਅਤੇ ਉਸ ਤੋਂ ਬਾਅਦ ਹੋਈ ਦਲੇਰਾਨਾ ਕਾਨੂੰਨੀ ਲੜਾਈ ਦਾ ਇਕ ਸ਼ਕਤੀਸ਼ਾਲੀ ਕਹਾਣੀ ਹੈ, ਜਿਸ ਦੀ ਅਗਵਾਈ ਸੀ. ਸ਼ੰਕਰਨ ਨਾਇਰ ਕਰ ਰਹੇ ਹਨ, ਉਹ ਵਿਅਕਤੀ ਜਿਸ ਨੇ ਬ੍ਰਿਟਿਸ਼ ਸਾਮਰਾਜ ਦਾ ਸਾਹਮਣਾ ਕਰਨ ਦੀ ਹਿੰਮਤ ਕੀਤੀ।ਜਿਵੇਂ-ਜਿਵੇਂ ਫ਼ਿਲਮ ਰਿਲੀਜ਼ ਦੇ ਨੇੜੇ ਆ ਰਹੀ ਹੈ, ਤਿਆਗੀ ਨੂੰ ਉਮੀਦ ਹੈ ਕਿ ਦਰਸ਼ਕ ਇਕ ਮੁੱਖ ਸੰਦੇਸ਼ ਨਾਲ ਲੈ ਕੇ ਜਾਣਗੇ।