JALANDHAR WEATHER

ਮਾਰਕਫੈੱਡ ਦੇ ਐਮ.ਡੀ. ਗਿਰੀਸ਼ ਦਿਆਲਨ ਸਮੇਤ ਪੰਜ ਆਈ.ਏ.ਐਸ. ਦਾ ਪੰਜਾਬ ਵਿਚ ਤਬਾਦਲਾ

ਚੰਡੀਗੜ੍ਹ ,14 ਅਪ੍ਰੈਲ - ਦੇਰ ਰਾਤ ਹੋਏ ਇਕ ਘਟਨਾਕ੍ਰਮ ਵਿਚ, ਪੰਜਾਬ ਸਰਕਾਰ ਨੇ ਮਾਰਕਫੈੱਡ ਦੇ ਐਮ.ਡੀ. ਗਿਰੀਸ਼ ਦਿਆਲਨ ਸਮੇਤ ਪੰਜ ਆਈ.ਏ.ਐਸ. ਅਧਿਕਾਰੀਆਂ, ਇਕ ਪੀ.ਸੀ.ਐਸ. ਅਤੇ ਇਕ ਆਈ.ਐਫ.ਐਸ. ਅਧਿਕਾਰੀ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ।ਦਿਆਲਨ ਦੀ ਤਾਇਨਾਤੀ ਕਣਕ ਖਰੀਦ ਸੀਜ਼ਨ ਦੇ ਵਿਚਕਾਰ ਆਈ ਹੈ। ਸੁਸ਼ਾਸਨ ਅਤੇ ਸੂਚਨਾ ਤਕਨਾਲੋਜੀ ਵਿਭਾਗ ਦਾ ਚਾਰਜ ਵੀ ਉਨ੍ਹਾਂ ਤੋਂ ਲੈ ਕੇ ਅਮਿਤ ਤਲਵਾੜ ਨੂੰ ਦੇ ਦਿੱਤਾ ਗਿਆ ਹੈ। ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ ਨੂੰ ਮਾਰਕਫੈੱਡ ਦੇ ਐਮ.ਡੀ. ਦਾ ਵਾਧੂ ਚਾਰਜ ਦਿੱਤਾ ਗਿਆ ਹੈ ਖੇਤੀਬਾੜੀ ਸਕੱਤਰ ਬਸੰਤ ਗਰਗ ਨੂੰ ਨਸ਼ਾ ਵਿਰੋਧੀ ਮੁਹਿੰਮ ਦੇ ਨੋਡਲ ਅਫ਼ਸਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਹੁਣ ਤੱਕ ਇਹ ਚਾਰਜ ਰਾਹੁਲ ਤਿਵਾੜੀ ਕੋਲ ਸੀ। ਇਸ ਦੌਰਾਨ, ਆਈ.ਐਫ.ਐਸ. ਅਧਿਕਾਰੀ ਚਰਚਿਲ ਕੁਮਾਰ ਦੀ ਥਾਂ ਸਕੂਲ ਸਿੱਖਿਆ ਵਿਭਾਗ ਵਿਚ ਇਕ ਹੋਰ ਆਈ.ਐਫ.ਐਸ. ਅਧਿਕਾਰੀ ਕਲਪਨਾ ਕੇ. ਨੂੰ ਨਿਯੁਕਤ ਕੀਤਾ ਗਿਆ ਹੈ। ਪੀ.ਸੀ.ਐਸ. ਅਧਿਕਾਰੀ ਜੀ.ਐਸ. ਸੋਢੀ ਨੂੰ ਚੰਡੀਗੜ੍ਹ ਪ੍ਰਸ਼ਾਸਨ ਤੋਂ ਵਾਪਸੀ ਤੋਂ ਬਾਅਦ ਸਕੂਲ ਸਿੱਖਿਆ (ਸੈਕੰਡਰੀ) ਦੇ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ