ਚੇਨਈ ਸੁਪਰ ਕਿੰਗਜ਼ ਨੇ ਰੁਤੁਰਾਜ ਗਾਇਕਵਾੜ ਦੇ ਸੱਟ ਲੱਗਣ ਕਾਰਨ ਆਯੁਸ਼ ਮਹਾਤਰੇ ਨੂੰ ਚੁਣਿਆ

ਨਵੀਂ ਦਿੱਲੀ , 14 ਅਪ੍ਰੈਲ - ਚੇਨਈ ਸੁਪਰ ਕਿੰਗਜ਼ ਨੇ ਜ਼ਖ਼ਮੀ ਰੁਤੁਰਾਜ ਗਾਇਕਵਾੜ ਦੇ ਬਦਲ ਵਜੋਂ ਆਯੁਸ਼ ਮਹਾਤਰੇ ਨੂੰ ਚੁਣਿਆ ਜਦੋਂ ਕਿ ਸਨਰਾਈਜ਼ਰਜ਼ ਹੈਦਰਾਬਾਦ ਨੇ ਟਾਟਾ ਇੰਡੀਅਨ ਪ੍ਰੀਮੀਅਰ ਲੀਗ 2025 ਦੇ ਬਾਕੀ ਸਮੇਂ ਲਈ ਜ਼ਖਮੀ ਐਡਮ ਜ਼ਾਂਪਾ ਦੀ ਜਗ੍ਹਾ ਸਮਰਨ ਰਵੀਚੰਦਰਨ ਨੂੰ ਸਾਈਨ ਕੀਤਾ। ਮਹਾਤਰੇ ਨੇ 9 ਫਸਟ-ਕਲਾਸ ਮੈਚ ਅਤੇ 7 ਲਿਸਟ ਏ ਮੈਚ ਖੇਡੇ ਹਨ ਅਤੇ ਉਨ੍ਹਾਂ ਤੋਂ ਲਗਭਗ 962 ਦੌੜਾਂ ਬਣਾਈਆਂ ਹਨ। ਸੱਜੇ ਹੱਥ ਦਾ ਇਹ ਬੱਲੇਬਾਜ਼, ਜੋ ਘਰੇਲੂ ਕ੍ਰਿਕਟ ਵਿਚ ਮੁੰਬਈ ਦੀ ਨੁਮਾਇੰਦਗੀ ਕਰਦਾ ਹੈ, 30 ਲੱਖ ਰੁਪਏ ਵਿਚ ਚੇਨਈ ਸੁਪਰ ਕਿੰਗਜ਼ ਵਿਚ ਸ਼ਾਮਿਲ ਹੋਇਆ ਹੈ।