ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਵਿਚ ਵਕਫ਼ ਵਿਰੋਧ ਪ੍ਰਦਰਸ਼ਨ ਹੋਇਆ ਹਿੰਸਕ

ਕੋਲਕਾਤਾ ,14 ਅਪ੍ਰੈਲ - ਵਕਫ਼ (ਸੋਧ) ਐਕਟ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਭੰਗਰ ਵਿਖੇ ਇੰਡੀਅਨ ਸੈਕੂਲਰ ਫਰੰਟ ਦੇ ਸਮਰਥਕਾਂ ਦੀ ਪੁਲਿਸ ਨਾਲ ਝੜਪ ਹੋ ਗਈ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ ਅਤੇ ਕਈ ਪੁਲਿਸ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਝੜਪ ਉਦੋਂ ਸ਼ੁਰੂ ਹੋਈ ਜਦੋਂ ਪੁਲਿਸ ਨੇ ਇੰਡੀਅਨ ਸੈਕੂਲਰ ਫਰੰਟ ਸਮਰਥਕਾਂ ਨੂੰ ਪਾਰਟੀ ਨੇਤਾ ਅਤੇ ਭੰਗਰ ਦੇ ਵਿਧਾਇਕ ਨੌਸ਼ਾਦ ਸਿੱਦੀਕੀ ਦੁਆਰਾ ਸੰਬੋਧਿਤ ਵਕਫ਼ (ਸੋਧ) ਐਕਟ ਵਿਰੋਧੀ ਰੈਲੀ ਵਿਚ ਸ਼ਾਮਿਲ ਹੋਣ ਲਈ ਕੇਂਦਰੀ ਕੋਲਕਾਤਾ ਦੇ ਰਾਮਲੀਲਾ ਮੈਦਾਨ ਵੱਲ ਜਾਣ ਤੋਂ ਰੋਕਿਆ।ਪੁਲਿਸ ਸੂਤਰਾਂ ਅਨੁਸਾਰ, ਰੈਲੀ ਕਰਨ ਵਾਲਿਆਂ ਨੂੰ ਬਸੰਤੀ ਹਾਈਵੇਅ 'ਤੇ ਭੋਜੇਰਹਾਟ ਦੇ ਨੇੜੇ ਰੋਕਿਆ ਗਿਆ, ਜਿੱਥੇ ਵੱਡੀ ਗਿਣਤੀ ਵਿਚ ਇੰਡੀਅਨ ਸੈਕੂਲਰ ਫਰੰਟ ਵਰਕਰ ਭੰਗਰ ਦੇ ਨਾਲ-ਨਾਲ ਨੇੜਲੇ ਖੇਤਰਾਂ ਜਿਵੇਂ ਕਿ ਮੀਨਾਖਾਨ ਅਤੇ ਸੰਦੇਸ਼ਖਾਲੀ ਤੋਂ ਇਕੱਠੇ ਹੋਏ ਸਨ।