JALANDHAR WEATHER

ਚੱਕੀ ਦਰਿਆ 'ਚ ਸਮਾਇਆ ਪਠਾਨਕੋਟ ਏਅਰਪੋਰਟ ਦਾ ਰਸਤਾ

ਪਠਾਨਕੋਟ, 25 ਅਗਸਤ (ਵਿਨੋਦ)-ਚੱਕੀ ਦਰਿਆ ਵਿਚ ਵਧਦੇ ਪਾਣੀ ਦੇ ਚਲਦੇ ਪਠਾਨਕੋਟ ਏਅਰਪੋਰਟ ਦਾ ਰਸਤਾ ਪੂਰੀ ਤਰ੍ਹਾਂ ਚੱਕੀ ਦਰਿਆ ਵਿਚ ਸਮਾ ਗਿਆ, ਜਿਸ ਦੇ ਚਲਦੇ ਹੁਣ ਏਅਰਪੋਰਟ ਤੇ ਪਠਾਨਕੋਟ ਦਾ ਸੰਪਰਕ ਟੁੱਟ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਰਸਤੇ ਨਾਲ ਪਠਾਨਕੋਟ ਨਾਲ 10 ਤੋਂ 12 ਪਿੰਡ ਲੱਗਦੇ ਹਨ ਅਤੇ 21 ਜੁਲਾਈ ਨੂੰ ਚੱਕੀ ਦਰਿਆ ਵਿਚ ਪਾਣੀ ਵਧਣ ਦੇ ਚਲਦੇ ਇਹ ਅੱਧਾ ਰਸਤਾ ਟੁੱਟ ਗਿਆ ਸੀ। ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਰੋਜ਼ ਦਾ ਕਈ ਪਿੰਡਾਂ ਦਾ ਇਧਰੋਂ ਆਉਣਾ-ਜਾਣਾ ਹੈ, ਉਹ ਕੰਮਕਾਰ ਲਈ ਇਸੇ ਰਸਤੇ ਦਾ ਇਸਤੇਮਾਲ ਕਰਦੇ ਸਨ ਅਤੇ ਉਨ੍ਹਾਂ ਦੇ ਬੱਚੇ ਵੀ ਸਕੂਲ ਇਸ ਰਸਤੇ ਤੋਂ ਹੀ ਆਉਂਦੇ-ਜਾਂਦੇ ਹਨ ਪਰ ਰਸਤਾ ਪੂਰੀ ਤਰ੍ਹਾਂ ਚੱਕੀ ਦਰਿਆ ਵਿਚ ਸਮਾ ਜਾਣ ਦੇ ਚਲਦੇ ਉਨ੍ਹਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਵਲੋਂ ਉਥੇ ਬੈਰੀਅਰ ਲਗਾ ਕੇ ਲੋਕਾਂ ਦੇ ਆਉਣ-ਜਾਣ ਉਤੇ ਰੋਕ ਲਗਾ ਦਿੱਤੀ ਗਈ ਹੈ, ਜਿਸ ਨਾਲ ਇਸ ਰਾਹ ਨਾਲ ਸੰਬੰਧਿਤ ਲੋਕ ਕਾਫੀ ਪਰੇਸ਼ਾਨ ਹੋ ਰਹੇ ਹਨ। ਗੱਲ ਦੱਸਣਯੋਗ ਹੈ ਕਿ ਉਕਤ ਮਾਰਗ ਪੰਜਾਬ ਅਤੇ ਹਿਮਾਚਲ ਨਾਲ ਸੰਬੰਧਿਤ ਹੈ, ਜਿਸ ਕਾਰਨ ਲੋਕਾਂ ਵਲੋਂ ਅਪੀਲ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਅਤੇ ਹਿਮਾਚਲ ਸਰਕਾਰ ਲੋਕਾਂ ਦੀਆਂ ਮੁਸ਼ਕਿਲਾਂ ਦਾ ਕੋਈ ਮਿਲ ਕੇ ਹੱਲ ਕੱਢਣ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ