JALANDHAR WEATHER

ਸੁਨਾਮ ਦੀ ਅਨਾਜ ਮੰਡੀ 'ਚ ਮੀਂਹ ਕਾਰਨ ਬਣੇ ਹੜ੍ਹ ਦੇ ਹਾਲਾਤ

ਸੁਨਾਮ, ਊਧਮ ਸਿੰਘ ਵਾਲਾ, 25 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਬੀਤੀ ਰਾਤ ਤੋਂ ਮੀਂਹ ਦੀ ਲੱਗੀ ਝੜੀ ਕਾਰਨ ਸੁਨਾਮ ਸ਼ਹਿਰ ਵਿਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ, ਜਿਸ ਕਾਰਨ ਜਿਥੇ ਸ਼ਹਿਰ ਦੀ ਹਰ ਸੜਕ 'ਤੇ ਮੀਂਹ ਦਾ ਖੜ੍ਹਾ ਪਾਣੀ ਆਉਣ-ਜਾਣ 'ਚ ਦਿੱਕਤ ਬਣਿਆ ਰਿਹਾ, ਉਥੇ ਹੀ ਹਰ ਮੁਹੱਲੇ ਦੀਆਂ ਗਲੀਆਂ ਵਿਚ ਨਹਿਰਾਂ ਵਾਂਗ ਪਾਣੀ ਵਗਦਾ ਰਿਹਾ। ਸਥਾਨਕ ਅੰਡਰਬ੍ਰਿਜ ਵਿਚ ਮੀਂਹ ਦਾ ਪਾਣੀ ਭਾਰੀ ਮਾਤਰਾ 'ਚ ਜਮ੍ਹਾ ਹੋਣ ਕਾਰਨ ਆਵਾਜਾਈ ਲਈ ਬੰਦ ਹੀ ਰਿਹਾ। ਮੀਂਹ ਕਾਰਨ ਸਭ ਤੋਂ ਮਾੜਾ ਹਾਲ ਸਥਾਨਕ ਅਨਾਜ ਮੰਡੀ ਅਤੇ ਸਬਜ਼ੀ ਮੰਡੀ ਵਿਚ ਵੇਖਣ ਨੂੰ ਮਿਲਿਆ। ਮੀਂਹ ਦੇ ਪਾਣੀ ਕਾਰਨ ਦੋਵੇਂ ਮੰਡੀਆਂ ਨੇ ਛੱਪੜ ਦਾ ਰੂਪ ਧਾਰਿਆ ਹੋਇਆ ਸੀ। ਇਥੋਂ ਤੱਕ ਕਿ ਸਬਜ਼ੀ ਮੰਡੀ ਨੇੜੇ ਬਣੇ ਮਾਰਕੀਟ ਕਮੇਟੀ ਦੇ ਦਫਤਰ ਵਿਚ ਪਾਣੀ ਦਾਖਲ ਹੋ ਗਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ