JALANDHAR WEATHER

ਕੈਥਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ 5 ਮੌਤਾਂ ਹੋਣ 'ਤੇ ਪਿੰਡ 'ਚ ਸੋਗ ਦੀ ਲਹਿਰ

ਜੈਤੋ, 25 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਇਥੋਂ ਨੇੜਲੇ ਪਿੰਡ ਰਾਮੇਆਣਾ ਦੇ 5 ਵਿਅਕਤੀਆਂ ਦੀ ਕੈਥਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋਣ ’ਤੇ ਪਿੰਡ ਵਿਚ ਸੋਗ ਦੀ ਲਹਿਰ ਦੋੜ ਗਈ ਹੈ। ਪਿੰਡ ਦੇ ਸਰਪੰਚ ਰਾਜਦੀਪ ਸਿੰਘ ਔਲਖ, ਸੁਖਜਿੰਦਰ ਸਿੰਘ ਧਾਲੀਵਾਲ ਅਤੇ ਅਮਰੀਕ ਸਿੰਘ ਬਰਾੜ ਨੇ ਦੱਸਿਆ ਕਿ ਕੈਥਲ ਤੋਂ ਪਿਹੋਵਾ ਗੁਰੂਘਰ ਜਾਂਦੇ ਅੱਜ ਸਵੇਰੇ ਪਿਕਅੱਪ ਗੱਡੀ ਅਤੇ ਹਰਿਆਣਾ ਰੋਡਵੇਜ਼ ਬੱਸ ’ਚ ਹੋਈ ਜ਼ਬਰਦਸਤ ਟੱਕਰ ਦੌਰਾਨ ਵਾਪਰੇ ਭਿਆਨਕ ਸੜਕ ਹਾਦਸੇ ਵਿਚ 5 ਜਣਿਆਂ ਬਾਬਾ ਮੱਖਣ ਸਿੰਘ, ਨਰਿੰਦਰ ਸਿੰਘ ਸੋਢੀ ਸਾਬਕਾ ਪੰਚ, ਕੀਕਾ ਸਿੰਘ ਗਿੱਲ, ਕਾਕੂ ਸਿੰਘ ਖਾਲਸਾ ਰਾਮੇਆਣਾ ਅਤੇ ਤਾਰਾ ਸਿੰਘ ਆਦਿ ਦੀ ਮੌਤ ਹੋ ਗਈ ਜਦਕਿ 2 ਵਿਅਕਤੀ ਫੱਟੜ ਹੋ ਗਏ। ਇਥੇ ਦੱਸਣਾ ਜ਼ਰੂਰੀ ਹੈ ਕਿ ਪਿੰਡ ਰਾਮੇਆਣਾ ਤੋਂ ਪਿਹੋਵੇ ਦੇ ਗੁਰਦੁਆਰਾ ਸਾਹਿਬ ਨਤਸਮਤਕ ਹੋਣ ਲਈ ਸੰਗਤ ਗਈ ਸੀ ਕਿ ਉਕਤ ਦੁੱਖਦਾਈ ਘਟਨਾ ਵਾਪਰ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ