JALANDHAR WEATHER

ਅਣ-ਪਛਾਤੇ ਵਿਅਕਤੀਆਂ ਨੇ ਪਿਸਤੌਲ ਤੇ ਕਿਰਚ ਦੀ ਨੋਕ ’ਤੇ ਖੋਹੀ ਗੱਡੀ

ਜੈਤੋ, (ਫਰੀਦਕੋਟ), 25 ਅਗਸਤ (ਗੁਰਚਰਨ ਸਿੰਘ ਗਾਬੜੀਆ)- ਜੈਤੋ-ਬਠਿੰਡਾ ਰੋਡ ’ਤੇ ਸਥਿਤ ਪਿੰਡ ਸੇਵੇਵਾਲਾ ਦੇ ਕੋਲੋ ਅਣ-ਪਛਾਤੇ ਵਿਅਕਤੀਆਂ ਨੇ ਪਿਸਤੌਲ ਤੇ ਕਿਰਚ ਦੀ ਨੋਕ ’ਤੇ ਵਰਨਾ ਗੱਡੀ ਨੰਬਰ ਪੀ.ਬੀ. 30 ਏਏ 4466 ਨੂੰ ਖੋਹ ਕੇ ਲੈ ਜਾਣਾ ਦਾ ਪਤਾ ਲੱਗਿਆ ਹੈ। ਇਸ ਦੌਰਾਨ ਪਾਲ ਸਿੰਘ ਕੋਠੇ ਸੰਤ ਸਿੰਘ (ਸੇਵੇਵਾਲਾ) ਨੇ ਦੱਸਿਆ ਹੈ ਕਿ ਲੰਘੀ ਰਾਤ ਨੂੰ ਰਾਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ (ਸੇਵੇਵਾਲਾ) ਵਾਸੀ ਹੁਣ ਕਰਾਈਵਾਲਾ (ਸ੍ਰੀ ਮੁਕਤਸਰ ਸਾਹਿਬ) ਜੋ ਕਿ ਲੰਘੀ ਰਾਤ ਨੂੰ ਆਏ ਹੋਏ ਸਨ ਅਤੇ ਅੱਜ ਸਵੇਰੇ ਜਦ ਉਹ ਆਪਣੀ ਕਾਰ ਰਹੀ ਘਰ ਨੂੰ ਜਾਣ ਲੱਗਿਆ ਤਾਂ ਮੇਨ ਰੋਡ (ਜੈਤੋ-ਬਠਿੰਡਾ ਰੋਡ) ਦੇ ਨਜ਼ਦੀਕ ਗਿਆ ਸੀ ਕਿ ਅਣ-ਪਛਾਤੇ ਵਿਅਕਤੀਆਂ ਨੇ ਰਾਜਿੰਦਰ ਸਿੰਘ ਨੂੰ ਪਿਸਤੌਲ ਤੇ ਕਿਰਚ ਦੀ ਨੋਕ ’ਤੇ ਰੋਕ ਕੇ ਪਹਿਲਾਂ ਮੋਬਾਇਲ ਖੋਇਆ, ਉਪਰੰਤ ਕੁੱਟ ਮਾਰ ਕੀਤੀ ਅਤੇ ਕਾਰ ਲੈ ਕੇ ਰਫੂ ਚੱਕਰ ਹੋ ਗਏ। ਇਸ ਘਟਨ ਦੌਰਾਨ ਰਾਜਿੰਦਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਜੋ ਕਿ ਸਿਵਲ ਹਸਪਤਾਲ ਜੈਤੋ ਵਿਖੇ ਜ਼ੇਰੇ ਇਲਾਜ਼ ਹੈ। ਸਥਾਨਕ ਪੁਲਿਸ ਕਾਰ ਖੋਹਣ ਵਾਲਿਆਂ ਦੀ ਤਲਾਸ਼ ਵਿਚ ਲੱਗ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ