JALANDHAR WEATHER

ਖਰੜ ਵਿਖੇ ਪੁਲਿਸ ਵਲੋਂ ਬਦਮਾਸ਼ ਦਾ ਐਨਕਾਊਂਟਰ

ਖਰੜ, 25 ਅਗਸਤ (ਤਰਸੇਮ ਜੰਡਪੁਰੀ)- ਥਾਣਾ ਸਦਰ ਖਰੜ ਦੀ ਇਲਾਕੇ ਵਿਚ ਪੁਲਿਸ ਵਲੋਂ ਇਕ ਭੁਪਿੰਦਰ ਸਿੰਘ ਨਾਮੀ ਬਦਮਾਸ਼ ਦਾ ਐਨਕਾਊਂਟਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ 17 ਤਰੀਕ ਨੂੰ ਇਨ੍ਹਾਂ ਚਾਰ ਵਿਅਕਤੀਆਂ ਨੇ ਇਕ ਤਾਰਾ ਸਿੰਘ ਅਤੇ ਖੁਸ਼ਹਾਲ ਸਿੰਘ ਤੋਂ ਕੁੱਟਮਾਰ ਕਰਕੇ ਗੱਡੀ ਖੋਹੀ ਸੀ ਤੇ ਤਿੰਨ ਵਿਅਕਤੀ ਪਹਿਲਾਂ ਪੁਲਿਸ ਨੇ ਗ੍ਰਿਫਤਾਰ ਕਰ ਲਏ ਸੀ। ਅੱਜ ਚੌਥੇ ਵਿਅਕਤੀ ਭੁਪਿੰਦਰ ਸਿੰਘ ਦਾ ਪੁਲਿਸ ਨੇ ਪਿੰਡ ਰੁੜਕੀ ਪੁਖਤਾ ਨੇੜੇ ਐਨਕਾਊਂਟਰ ਕੀਤਾ ਤੇ ਇਸ ਸੰਬੰਧੀ ਜਲਦ ਹੀ ਪੁਲਿਸ ਵਲੋਂ ਜਾਣਕਾਰੀ ਦਿੱਤੀ ਜਾਵੇਗੀ। ਜ਼ਿਲ੍ਹਾ ਮੋਹਾਲੀ ਦੇ ਐਸ.ਪੀ. ਸੌਰਵ ਜਿੰਦਲ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਰਨ ਸਿੰਘ ਸੰਧੂ ਡੀ.ਐਸ.ਪੀ. ਖਰੜ ਥਾਣਾ ਸਦਰ ਦੇ ਇੰਚਾਰਜ ਅਮਰਿੰਦਰ ਸਿੰਘ, ਸੀ.ਆਈ. ਸਟਾਫ ਦੀ ਇੰਚਾਰਜ ਗੱਬਰ ਸਿੰਘ ਥਾਣਾ ਘੜੂਆਂ ਦੇ ਇੰਚਾਰਜ ਬਲਵਿੰਦਰ ਸਿੰਘ ਸਮੇਤ ਹੋਰ ਪੁਲਿਸ ਪਾਰਟੀ ਮੌਕੇ ’ਤੇ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ