JALANDHAR WEATHER

ਵਰ੍ਹਦੇ ਮੀਂਹ ਵਿਚ ਇਨਸਾਫ਼ ਲਈ ਪਾਣੀ ਵਾਲੀ ਟੈਂਕੀ ’ਤੇ ਚੜ੍ਹੀ ਔਰਤ

ਮਹਿਲ ਕਲਾਂ, (ਬਰਨਾਲਾ), 25 ਅਗਸਤ (ਤਰਸੇਮ ਸਿੰਘ ਗਹਿਲ)- ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਕੁਰੜ ਵਿਖੇ ਆਪਣੇ ਡਿੱਗਦੇ ਘਰ ਨੂੰ ਬਚਾਉਣ ਲਈ ਵਰ੍ਹਦੇ ਮੀਂਹ ਵਿਚ ਪਿੰਡ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈ ਹੈ। ਮਾਮਲਾ ਇਹ ਹੈ ਕਿ ਉਕਤ ਔਰਤ ਮਨਪ੍ਰੀਤ ਕੌਰ ਉਰਫ਼ ਸੋਮਾ ਰਾਣੀ ਪਤਨੀ ਹਰਪਾਲ ਸਿੰਘ ਪਿੰਡ ਕੁਰੜ ਦੇ ਗੁਆਂਢ ਰਹਿੰਦੇ ਇਕ ਵਿਅਕਤੀ ਸੋਮਾ ਰਾਣੀ ਦੇ ਘਰ ਦਾ ਨਿਕਾਸੀ ਪਾਣੀ ਰੋਕ ਦਿੱਤਾ ਗਿਆ, ਜਿਸ ਕਰਕੇ ਬਰਸਾਤੀ ਪਾਣੀ ਜ਼ਿਆਦਾ ਆਉਣ ਕਰਕੇ ਮੀਂਹ ਦੇ ਪਾਣੀ ਨੇ ਮਨਪ੍ਰੀਤ ਕੌਰ ਦੇ ਘਰ ਨੂੰ ਡਿੱਗਣ ਕਿਨਾਰੇ ਕਰ ਦਿੱਤਾ ਹੈ। ਮਾਮਲੇ ਦੀ ਪੜ੍ਹਤਾਲ ਲਈ ਨਾਇਬ ਤਹਿਸੀਲਦਾਰ , ਕਾਨੂੰਗੋ, ਹਲਕਾ ਪਟਵਾਰੀ ਅਤੇ ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਵਲੋਂ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਹਾਲੇ ਤੱਕ ਪੀੜਤ ਔਰਤ ਵਰਦੇ ਮੀਂਹ ਵਿਚ ਪਾਣੀ ਵਾਲੀ ਟੈਂਕੀ ’ਤੇ ਮੌਜੂਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ