ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਜਗਰਾਉਂ, (ਲੁਧਿਆਣਾ) 30 ਮਈ (ਕੁਲਦੀਪ ਸਿੰਘ ਲੋਹਟ)- ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ 23 ਸਾਲਾ ਨੌਜਵਾਨ ਅਮਨਿੰਦਰ ਸਿੰਘ ਪਿੰਡ ਕੋਠੇ ਪੋਨਾ ਨੇ ਸਲਫਾਸ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮਿ੍ਰਤਕ ਦੇ ਪਿਤਾ ਪਰਮਿੰਦਰ ਸਿੰਘ ਦੇ ਬਿਆਨਾਂ ’ਤੇ ਮਿ੍ਰਤਕ ਅਮਨਿੰਦਰ ਸਿੰਘ ਦੇ ਸਹੁਰਾ ਤੇ ਸੱਸ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਮਨਿੰਦਰ ਸਿੰਘ ਪੜ੍ਹਾਈ ਲਈ ਇੰਗਲੈਂਡ ਗਿਆ ਸੀ ਤੇ ਉਸ ਨੇ ਅਮਨਦੀਪ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਰਸੂਲਪੁਰ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਮਿ੍ਰਤਕ ਦੇ ਸਹੁਰਾ ਪਰਿਵਾਰ ਇਸ ਪ੍ਰੇਮ ਵਿਆਹ ਤੋਂ ਨਾਖੁਸ਼ ਸਨ ,ਜਿਸ ਕਰਕੇ ਅਮਨਿੰਦਰ ਸਿੰਘ ਨੇ ਇਹ ਕਦਮ ਚੁੱਕਿਆ ਤੇ ਸਲਫਾਸ ਖਾ ਕੇ ਜਾਨ ਦੇ ਦਿੱਤੀ।