ਮਹਿਤਪੁਰ ਵਿਖੇ ਹੋਇਆ ਬਲੈਕ ਆਊਟ
ਮਹਿਤਪੁਰ, (ਜਲੰਧਰ), 31 ਮਈ (ਲਖਵਿੰਦਰ ਸਿੰਘ)-ਡਿਪਟੀ ਕਮਿਸ਼ਨਰ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਹਿਤਪੁਰ ਵਿਖੇ ਬਲੈਕ ਆਊਟ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਬਾਜ਼ਾਰਾਂ, ਘਰਾਂ ਅਤੇ ਹੋਰ ਥਾਵਾਂ ਦੀਆਂ ਲਾਈਟਾਂ ਬਿਲਕੁਲ ਬੰਦ ਰਹੀਆਂ। ਪਾਵਰਕਾਮ ਮਹਿਕਮੇ ਵਲੋਂ ਅੱਧੇ ਘੰਟੇ ਲਈ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੀ ਸਪਲਾਈ ਬਿਲਕੁਲ ਬੰਦ ਕੀਤੀ ਗਈ, ਜਿਸ ਵਿਚ 9.30 ਵਜੇ ਤੋਂ ਬਿਜਲੀ ਸਪਲਾਈ ਬੰਦ ਕੀਤੀ ਹੈ।