ਸਰਹੱਦੀ ਇਲਾਕੇ 'ਚ ਹੋਇਆ ਬਲੈਕ ਆਊਟ

ਖੇਮਕਰਨ, 31 ਮਈ (ਰਾਕੇਸ਼ ਬਿੱਲਾ)-ਭਾਰਤ ਤੇ ਪਕਿਸਤਾਨ ਵਿਚ ਚੱਲ ਰਹੇ ਤਣਾਅ ਕਾਰਨ ਕੀਤੀ ਜਾ ਰਹੀ ਬਲੈਕ ਆਊਟ ਨੂੰ ਲੈ ਕੇ ਬਿਜਲੀ ਸਪਲਾਈ ਬੰਦ ਹੋਣ ਕਰਕੇ ਸਰਹੱਦੀ ਖੇਤਰ ਵਿਚ ਹਰ ਪਾਸੇ ਹਨੇਰਾ ਛਾ ਗਿਆ। ਸਰਹੱਦ ਤੇ ਕੰਡਿਆਲੀ ਤਾਰ ਉਤੇ ਲੱਗੀਆਂ ਫਲੱਡ ਲਾਈਟਾਂ ਦੇ ਚਾਨਣ ਦੀ ਲੋਅ ਆ ਰਹੀ ਹੈ। ਇਸ ਦੇ ਨਾਲ ਕਾਫੀ ਲੋਕਾਂ ਤੇ ਦੁਕਾਨਾਂ ਵਾਲਿਆਂ ਵਲੋਂ ਬਹੁਤ ਘੱਟ ਲਾਈਟਾਂ ਬੰਦ ਕੀਤੀਆਂ ਗਈਆਂ ਹਨ।ਸਰਹੱਦੀ ਪਿੰਡਾਂ ਵਿਚ ਵੀ ਬਿਜਲੀ ਸਪਲਾਈ ਬੰਦ ਹੋਣ ਕਰਕੇ ਹਰ ਪਾਸੇ ਹਨੇਰਾ ਹੀ ਹਨੇਰਾ ਹੈ। ਇਸ ਕਾਰਨ ਸਰਹੱਦੀ ਲੋਕਾਂ ਵਿਚ ਮੁੜ ਬੇਚੈਨੀ ਵੱਧ ਗਈ ਹੈ।