ਬੀਕਾਨੇਰ ਪੁੱਜੇ ਪ੍ਰਧਾਨ ਮੰਤਰੀ ਮੋਦੀ

ਬੀਕਾਨੇਰ (ਰਾਜਸਥਾਨ), 22 ਮਈ- ਆਪ੍ਰੇਸ਼ਨ ਸੰਧੂਰ ਦੀ ਸਫਲਤਾ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਹਿਲੀ ਵਾਰ ਰਾਜਸਥਾਨ ਪੁੱਜੇ। ਸਵੇਰੇ ਲਗਭਗ 10:30 ਵਜੇ ਉਹ ਬੀਕਾਨੇਰ ਏਅਰਬੇਸ ਪਹੁੰਚੇ। ਇੱਥੋਂ ਉਹ ਸਿੱਧੇ ਕਰਨੀ ਮਾਤਾ ਮੰਦਰ ਗਏ ਅਤੇ ਪ੍ਰਾਰਥਨਾ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਦੇਸ਼ਨੋਕ ਵਿਚ ਰਾਜਸਥਾਨ ਦੇ ਬਹਾਦਰ ਯੋਧਿਆਂ ਦੀ ਪ੍ਰਦਰਸ਼ਨੀ ਦੇਖੀ। ਬੀਕਾਨੇਰ-ਮੁੰਬਈ ਐਕਸਪ੍ਰੈਸ ਰੇਲਗੱਡੀ ਨੂੰ ਦੇਸ਼ਨੋਕ ਰੇਲਵੇ ਸਟੇਸ਼ਨ ’ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਉਹ ਇੱਥੇ ਬੱਚਿਆਂ ਨੂੰ ਵੀ ਮਿਲੇ।