JALANDHAR WEATHER

ਅੱਗ ਦੇ ਤੇਜ਼ ਭਾਂਬੜਾਂ ਨਾਲ ਦੇਰ ਰਾਤ ਤੱਕ ਮੱਚਦੀ ਰਹੀ ਹਰੀਕੇ ਪੰਛੀ ਰੱਖ

ਹਰੀਕੇ ਪੱਤਣ, (ਤਰਨਤਾਰਨ), 22 ਮਈ (ਸੰਜੀਵ ਕੁੰਦਰਾ)- ਪੰਛੀਆਂ ਦੇ ਸਵਰਗ ਵਜੋਂ ਜਾਣੀ ਜਾਂਦੀ ਹਰੀਕੇ ਪੰਛੀ ਰੱਖ ਵਿਚ ਬੀਤੀ ਦੇਰ ਸ਼ਾਮ ਕਿਸੇ ਸ਼ਰਾਰਤੀ ਅਨਸਰ ਵਲੋਂ ਲਗਾਈ ਅੱਗ ਨੇ ਪੰਛੀ ਰੱਖ ਅਤੇ ਜੀਵ ਜੰਤੂਆਂ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ। ਇਹ ਅੱਗ, ਜੋ ਕਿ ਬੀਤੀ ਸ਼ਾਮ 7 ਵਜੇ ਦੇ ਕਰੀਬ ਲਗਾਈ ਗਈ ਤੇ ਰਾਤ 1 ਵਜੇ ਤੱਕ ਅੱਗ ਦੇ ਭਾਂਬੜ ਮੱਚਦੇ ਰਹੇ। ਇਸ ਭਿਆਨਕ ਅੱਗ ਨੇ ਜਿੱਥੇ ਜੀਵ ਜੰਤੂਆਂ ਦੇ ਰੈਣ ਬਸੇਰੇ ਸਾੜ ਕੇ ਸੁਆਹ ਕਰ ਦਿੱਤੇ ਉੱਥੇ ਜੀਵ ਜੰਤੂ ਵੀ ਤੇਜ਼ ਅੱਗ ਵਿਚ ਮਚ ਗਏ । ਦੇਰ ਰਾਤ ਤੱਕ ਅੱਗ ਦੀਆਂ ਲਾਲ ਲਾਟਾਂ ਅਸਮਾਨ ਵਿਚ ਦਿਖਾਈ ਦਿੰਦੀਆਂ ਰਹੀਆਂ। ਅੱਗ ਦਾ ਪ੍ਰਕੋਪ ਇੰਨਾ ਤੇਜ਼ ਸੀ ਕਿ ਪੰਛੀ ਰੱਖ ਵਿਚ ਧੂਅ ਧੂਅ ਕਰਕੇ ਸੜ ਰਹੇ ਸਰਕੰਡੇ ਦੀਆਂ ਆਵਾਜ਼ਾਂ ਕਸਬਾ ਹਰੀਕੇ ਤੱਕ ਆ ਰਹੀਆਂ ਸਨ। ਇਸ ਅੱਗ ਦਾ ਪਤਾ ਜਦ ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਨੂੰ ਲੱਗਾ ਤਾਂ ਵਿਭਾਗ ਦੇ ਡੀ. ਐਫ. ਓ. ਲਖਵਿੰਦਰ ਸਿੰਘ ਗਿੱਲ, ਰੇਂਜ ਅਫ਼ਸਰ ਕਮਲਜੀਤ ਸਿੰਘ, ਬਲਾਕ ਅਫ਼ਸਰ, ਵਣ ਗਾਰਡ ਤੇ ਹੋਰ ਕਰਮਚਾਰੀ ਅੱਗ ਬੁਝਾਉਣ ਲਈ ਪੁੱਜੇ। ਰੇਂਜ ਅਫ਼ਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਕਿਸੇ ਸ਼ਰਾਰਤੀ ਅਨਸਰ ਵਲੋਂ ਇਹ ਅੱਗ ਲਗਾਈ ਗਈ ਸੀ, ਜਿਸ ’ਤੇ ਰਾਤ 1 ਵਜੇ ਦੇ ਕਰੀਬ ਕਾਬੂ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ਵਾਲੇ ਵਿਅਕਤੀ ਦਾ ਪਤਾ ਕੀਤਾ ਜਾ ਰਿਹਾ ਤੇ ਉਸ ਦੇ ਖਿਲਾਫ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ