ਸਰਹੱਦੀ ਪਿੰਡ ਰੋੜਾਂਵਾਲਾ ਪੁੱਜੇ ਡੀ.ਸੀ. ਸ਼੍ਰੀਮਤੀ ਸਾਕਸ਼ੀ ਸਾਹਨੀ

ਅਟਾਰੀ (ਅੰਮ੍ਰਿਤਸਰ), 7 ਮਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਭਾਰਤ-ਪਾਕਿਸਤਾਨ ਤਣਾਅ ਮਗਰੋਂ ਕੌਮਾਂਤਰੀ ਅਟਾਰੀ ਸਰਹੱਦ ਉਤੇ ਸਥਿਤ ਪਿੰਡ ਰੋੜਾਂਵਾਲਾ ਵਿਖੇ ਪਹੁੰਚੇ। ਇਸ ਮੌਕੇ ਪਿੰਡ ਦੀ ਗ੍ਰਾਮ ਪੰਚਾਇਤ, ਮੋਹਤਬਰ ਵਿਅਕਤੀ ਅਤੇ ਸਮੂਹ ਪਿੰਡ ਵਾਸੀ ਵੱਡੀ ਗਿਣਤੀ ਵਿਚ ਮੌਜੂਦ ਸਨ ਜਿਨ੍ਹਾਂ ਨੂੰ ਡੀ.ਸੀ. ਮੈਡਮ ਸਾਕਸ਼ੀ ਸਾਹਨੀ ਨੇ ਕਿਹਾ ਕਿ ਡਰਨਾ ਨਹੀਂ, ਘਬਰਾਉਣ ਦੀ ਲੋੜ ਨਹੀਂ। ਉਹ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਆਪਣਾ ਮੋਬਾਇਲ ਨੰਬਰ ਦਿੰਦਿਆਂ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਆਵੇ ਤਾਂ ਉਹ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਡੀ.ਆਈ.ਜੀ. ਸਤਿੰਦਰ ਸਿੰਘ ਅਤੇ ਐਸ.ਐਸ.ਪੀ. ਮਨਿੰਦਰ ਸਿੰਘ ਨੇ ਵੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਡੀ.ਐਸ.ਪੀ. ਅਟਾਰੀ ਲਖਵਿੰਦਰ ਸਿੰਘ ਕਲੇਰ, ਐਸ.ਐਚ. ਓ. ਅਮਨਦੀਪ ਸਿੰਘ ਘਰਿੰਡਾ, ਸਬ- ਇੰਸਪੈਕਟਰ ਨਰਾਇਣਜੀਤ ਸ਼ਰਮਾ, ਐਮ.ਐਚ.ਸੀ. ਗੁਰਕਿਰਨ ਸਿੰਘ, ਨਾਨਕ ਸਿੰਘ, ਮੇਜਰ ਸਿੰਘ ਅਤੇ ਪੁਲਿਸ ਫੋਰਸ ਵਡੀ ਗਿਣਤੀ ਵਿਚ ਮੌਜੂਦ ਸੀ।