ਬਲੈਕ ਆਊਟ ਦੌਰਾਨ ਪਿੰਡਾਂ ਵਿਚ ਰਿਹਾ ਘੁੱਪ ਹਨੇਰਾ

ਹਰਸ਼ਾ ਛੀਨਾ , 7 ਮਈ (ਕੜਿਆਲ) - ਭਾਰਤ-ਪਾਕਿਸਤਾਨ ਦਰਮਿਆਨ ਵਧਦੇ ਤਤਣਾਅ ਨੂੰ ਦੇਖਦਿਆਂ ਹੋਇਆਂ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਖੇਤਰਾਂ ਵਿਚ ਐਲਾਨੇ ਬਲੈਕ ਆਊਟ ਤਹਿਤ ਅੱਜ ਸਥਾਨਕ ਬਲਾਕ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿਚ ਰਾਤ ਸਮੇਂ ਪੂਰੀ ਤਰਾਂ ਬਲੈਕ ਆਊਟ ਕਰਦਿਆਂ ਘੁੱਪ ਹਨੇਰਾ ਛਾਇਆ ਰਿਹਾ। ਇਸ ਦੌਰਾਨ ਜਿੱਥੇ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਘਰਾਂ ਦੇ ਬਾਹਰ ਲੱਗਏ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਲਾਈਟਾਂ ਨੂੰ ਵੀ ਬੰਦ ਕਰਨ ਦੇ ਹੁਕਮ ਜਾਰੀ ਕੀਤੀ ਗਏ ਸਨ ਉੱਥੇ ਹੀ ਪਿੰਡਾਂ ਦੇ ਵਿਚ ਲੱਗੇ ਹੋਏ ਮੋਬਾਈਲ ਟਾਵਰਾਂ ਦੀਆਂ ਲਾਈਟਾਂ ਲਗਾਤਾਰ ਜਗਦੀਆਂ ਦਿਖਾਈ ਦਿੱਤੀਆਂ।