ਖ਼ੇਤਾਂ ’ਚ ਮਿਲੀ ਬੰਬਨੁਮਾ ਚੀਜ਼, ਦਹਿਸ਼ਤ ’ਚ ਲੋਕ

.jpeg)
.jpeg)
.jpeg)
.jpeg)
.jpeg)
.jpeg)
ਜੇਠੂਵਾਲ, ਜੈਂਤੀਪੁਰ (ਅੰਮ੍ਰਿਤਸਰ), 8 ਮਈ (ਮਿੱਤਰਪਾਲ ਸਿੰਘ ਰੰਧਾਵਾ, ਭੁਪਿੰਦਰ ਸਿੰਘ ਗਿੱਲ)- ਭਾਰਤ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਦੇ ਵਿਚਾਲੇ ਬੀਤੀ ਰਾਤ ਬਲੈਕਆਊਟ ਹੋਣ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਵਿਚ ਹੋਏ ਧਮਾਕਿਆਂ ਦੌਰਾਨ ਪਿੰਡ ਜੇਠੂਵਾਲ ਦੇ ਖੇਤਾਂ ’ਚ ਇਕ ਬੰਬਨੁਮਾ ਚੀਜ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਕਾਰਨ ਲੋਕ ਦਹਿਸ਼ਤ ਵਿਚ ਆ ਗਏ। ਜਾਣਕਾਰੀ ਅਨੁਸਾਰ ਧਮਾਕਿਆਂ ਕਾਰਨ ਕਈ ਘਰਾਂ ਨੂੰ ਨੁਕਸਾਨ ਪੁੱਜਾ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।