ਪਾਕਿ ਵਲੋਂ ਪੁਣਛ ਦੇ ਗੁਰਦੁਆਰੇ ਵਿਖੇ ਕੀਤੇ ਹਮਲੇ ਦੀ ਕਰਦਾ ਹਾਂ ਨਿੰਦਾ- ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ, 8 ਮਈ- ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮੈਂ ਪਾਕਿਸਤਾਨ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੁਣਛ ’ਤੇ ਮਿਜ਼ਾਈਲਾਂ ਨਾਲ ਹਮਲਾ ਕਰਨ ਦੀ ਸਖ਼ਤ ਨਿੰਦਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇੰਨਾ ਕਾਇਰ ਹੈ ਕਿ ਉਹ ਸਾਡੇ ਨਾਗਰਿਕਾਂ ’ਤੇ ਹਮਲਾ ਕਰ ਰਿਹਾ ਹੈ। ਜਦੋਂ ਮੈਂ ਗੁਰਦੁਆਰੇ ਦੇ ਮੁਖੀ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਿਚੋਂ ਹਰ ਕੋਈ ਇਸ ਹਮਲੇ ਦਾ ਬਦਲਾ ਲੈਣ ਲਈ ਉਤਸੁਕ ਹੈ... ਮੈਂ ਪਾਕਿਸਤਾਨ ਦੇ ਬਦਮਾਸ਼ਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਭਾਰਤ ਸਰਕਾਰ ਇਸ ਦੁਸ਼ਟ ਕਾਰਵਾਈ ਦਾ ਬਦਲਾ ਲਵੇਗੀ।