ਕੋਲਕਾਤਾ ਵਿਚ ਮੈਚ ਦੌਰਾਨ ਬੰਬ ਦੀ ਧਮਕੀ, ਬੰਬ ਸਕੁਐਡ ਨੇ ਸਟੇਡੀਅਮ ਦਾ ਕੀਤਾ ਨਿਰੀਖਣ

ਸੂਰਤ, 7 ਮਈ - ਕੋਲਕਾਤਾ ਵਿਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਮੈਚ ਦੌਰਾਨ ਬੰਬ ਦੀ ਧਮਕੀ ਮਿਲੀ ਹੈ। ਗੁਜਰਾਤ ਕ੍ਰਿਕਟ ਐਸੋਸੀਏਸ਼ਨ (ਜੀ.ਸੀ.ਏ.) ਨੂੰ ਪਾਕਿਸਤਾਨ ਤੋਂ ਇਕ ਈਮੇਲ ਮਿਲਿਆ ਹੈ, ਜਿਸ ਵਿਚ ਨਰਿੰਦਰ ਮੋਦੀ ਸਟੇਡੀਅਮ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਜੀ.ਸੀ.ਏ. ਨੇ ਅਹਿਮਦਾਬਾਦ ਪੁਲਿਸ ਨੂੰ ਸੂਚਿਤ ਕੀਤਾ ਅਤੇ ਅਹਿਮਦਾਬਾਦ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅਤੇ ਬੰਬ ਨਿਰੋਧਕ ਦਸਤੇ ਦੀ ਇਕ ਟੀਮ ਨੇ ਸਟੇਡੀਅਮ ਦੀ ਤਲਾਸ਼ੀ ਲਈ।