JALANDHAR WEATHER

ਜ਼ਿਲ੍ਹੇ 'ਚ ਇਹਤਿਆਤ ਵਜੋਂ ਸਾਰੇ ਵਿੱਦਿਅਕ ਅਦਾਰੇ 10 ਮਈ ਤੱਕ ਬੰਦ ਰਹਿਣਗੇ-ਅਮਿਤ ਕੁਮਾਰ ਪੰਚਾਲ

ਕਪੂਰਥਲਾ, 9 ਮਈ (ਅਮਰਜੀਤ ਕੋਮਲ)-ਸੁਰੱਖਿਆ ਪ੍ਰਬੰਧਾਂ ਨੂੰ ਮੱਦੇਨਜ਼ਰ ਰੱਖਦਿਆਂ ਤੇ ਕਿਸੇ ਵੀ ਤਰ੍ਹਾਂ ਦੀ ਸੰਕਟਕਾਲੀਨ ਨਾਲ ਨਜਿੱਠਣ ਲਈ ਇਹਤਿਆਤ ਦੇ ਤੌਰ 'ਤੇ ਜ਼ਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹੇ ਦੀ ਹਦੂਦ ਵਿਚ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ ਸਕੂਲ ਤੇ ਹਰ ਤਰ੍ਹਾਂ ਦੇ ਕੋਚਿੰਗ ਇੰਸਟੀਚਿਊਟ, ਆਈਲਟਸ ਸੈਂਟਰ, ਆਈ.ਟੀ.ਆਈ. 9 ਮਈ ਤੋਂ 10 ਮਈ ਤੱਕ ਬੰਦ ਰੱਖਣ ਲਈ ਹੁਕਮ ਵੀਰਵਾਰ ਰਾਤ ਪੌਣੇ 11 ਵਜੇ ਦੇ ਕਰੀਬ ਜਾਰੀ ਕੀਤੇ ਹਨ। ਇਹ ਹੁਕਮ ਉਨ੍ਹਾਂ ਸਕੂਲਾਂ, ਕਾਲਜਾਂ ਤੇ ਲਾਗੂ ਨਹੀਂ ਹੋਣਗੇ ਜਿੱਥੇ ਇਮਤਿਹਾਨ ਹੋ ਰਹੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੇ ਸੈਕੰਡਰੀ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ