ਫ਼ਾਜ਼ਿਲਕਾ ਸਰਹੱਦੀ ਪਿੰਡਾਂ 'ਚੋਂ ਲੋਕਾਂ ਨੇ ਘਰਾਂ ਨੂੰ ਛੱਡਣਾ ਕੀਤਾ ਸ਼ੁਰੂ

ਫ਼ਾਜ਼ਿਲਕਾ, 7 ਮਈ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ ਸਰਹੱਦੀ ਪਿੰਡਾਂ ਵਿਚੋਂ ਲੋਕਾਂ ਨੇ ਆਪਣੇ ਘਰਾਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ। ਲੋਕ ਘਰਾਂ ਦਾ ਜ਼ਰੂਰੀ ਸਾਮਾਨ ਲੈ ਕੇ ਸੁਰੱਖਿਅਤ ਥਾਵਾਂ ਵੱਲ ਰੁਖ ਕਰ ਰਹੇ ਹਨ। ਹਾਲਾਂਕਿ ਪ੍ਰਸ਼ਾਸਨ ਵਲੋਂ ਕਿਸੇ ਤਰ੍ਹਾਂ ਦੇ ਪਿੰਡਾਂ ਨੂੰ ਖ਼ਾਲੀ ਕਰਨ ਦੇ ਆਦੇਸ਼ ਨਹੀਂ ਦਿੱਤੇ ਗਏ ਪਰ ਲੋਕ ਆਪਣੀ ਮਰਜ਼ੀ ਨਾਲ ਆਪਣੇ ਘਰ ਛੱਡ ਕੇ ਅੱਗੇ ਵੱਧ ਰਹੇ ਹਨ। ਸਰਹੱਦੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਪਿਛਲੀਆਂ ਜੰਗਾਂ ਨੂੰ ਦੇਖਿਆ ਹੈ, ਜਿਸ ਕਾਰਨ ਉਹ ਪਹਿਲਾਂ ਹੀ ਸਾਮਾਨ ਲੈ ਕੇ ਸੁਰੱਖਿਅਤ ਥਾਵਾਂ ਵੱਲ ਵੱਧ ਰਹੇ ਹਨ ਕਿਉਂਕਿ ਫ਼ਿਰ ਲੋਕ ਘੇਰੇ ਵਿਚ ਆ ਜਾਂਦੇ ਹਨ।