ਬਠਿੰਡਾ ਦੇ ਖੇਤਾਂ ’ਚ ਕਰੈਸ਼ ਹੋਇਆ ਜੰਗੀ ਜਹਾਜ਼ ਡਿੱਗਿਆ
ਮਹਿਮਾ ਸਰਜਾ, (ਬਠਿੰਡਾ), 7 ਮਈ (ਬਲਦੇਵ ਸੰਧੂ)- ਬਠਿੰਡਾ ਦੇ ਪਿੰਡ ਆਕਲੀ ਖੁਰਦ ਦੇ ਖੇਤਾਂ ਵਿਚ ਅੱਜ ਮੰਗਲਵਾਰ ਦੀ ਲੰਘੀ ਅੱਧੀ ਰਾਤ ਤੋਂ ਬਾਅਦ ਹਵਾਈ ਸੈਨਾ ਦਾ ਜੰਗੀ ਜਹਾਜ਼ ਕਰੈਸ਼ ਹੋਣ ਕਾਰਨ ਡਿੱਗਿਆ। ਇਸ ਦੌਰਾਨ ਡਿੱਗੇ ਹਾਦਸਾਗ੍ਰਸਤ ਜਹਾਜ਼ ’ਚ ਧਮਕਾ ਹੋਣ ਕਾਰਨ ਨੇੜੇ ਪਹੁੰਚੇ ਲੋਕ ਲਪੇਟ ਵਿਚ ਆਉਣ ਕਾਰਨ ਜਖ਼ਮੀ ਹੋ ਗਏ। ਇਸ ਦੌਰਾਨ ਘਟਨਾ ਸਥਾਨ ’ਤੇ ਪੁਲਿਸ ਪ੍ਰਸਾਸ਼ਨ ਨੇ ਪਹੁੰਚ ਕੇ ਮੌਕੇ ਦੀ ਸਥਿਤੀ ਨੂੰ ਸੰਭਾਲਿਆ ।