ਖੂਨਦਾਨ ਤੇ ਮੈਡੀਕਲ ਚੈੱਕਅਪ ਕੈਂਪ ਦੌਰਾਨ 80 ਯੂਨਿਟ ਖੂਨਦਾਨ

ਦਿੜ੍ਹਬਾ ਮੰਡੀ, 7 ਮਈ (ਜਸਵੀਰ ਸਿੰਘ ਔਜਲਾ)-ਬਾਬਾ ਬੈਰਸੀਆਣਾ ਚੈਰੀਟੇਬਲ ਹਸਪਤਾਲ ਅੰਦਰ ਕਾਮਰੇਡ ਭੀਮ ਸਿੰਘ ਨੂੰ ਸਮਰਪਿਤ ਛੇਵਾਂ ਖੂਨਦਾਨ ਅਤੇ ਮੈਡੀਕਲ ਚੈੱਕਕਪ ਕੈਂਪ ਲਗਾਇਆ ਗਿਆ। ਦੰਦਾਂ ਦੇ ਸਰਜਨ ਡਾਕਟਰ ਚੰਚਲ ਸਿੰਗਲਾ ਨੇ ਦੱਸਿਆ ਕਿ ਕੈਂਪ ਵਿਚ 80 ਯੂਨਿਟ ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਤੋਂ ਇਲਾਵਾ ਮੈਡੀਕਲ ਚੈੱਕਅਪ ਕੈਂਪ ਦੌਰਾਨ 1500 ਦੇ ਕਰੀਬ ਮਰੀਜ਼ਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ। ਇਸ ਦੇ ਨਾਲ ਕਈ ਟੈਸਟ ਵੀ ਹਸਪਤਾਲ ਵਿਚ ਮੁਫਤ ਕੀਤੇ ਗਏ।