ਫੌਜ ਵਲੋਂ ਪਾਤੜਾਂ ਵਿਖੇ ਮੌਕ ਡਰਿੱਲ ਤਹਿਤ ਸਾਇਰਨ ਵਜਾਇਆ

ਪਾਤੜਾਂ, 7 ਮਈ (ਗੁਰਇਕਬਾਲ ਸਿੰਘ ਖਾਲਸਾ)-ਭਾਰਤ ਵਲੋਂ ਕੀਤੇ ਗਏ ਆਪ੍ਰੇਸ਼ਨ ਸੰਦੂਰ ਦੌਰਾਨ ਪਾਕਿਸਤਾਨ ਵਿਚਲੇ ਅੱਤਵਾਦੀ ਟਿਕਾਣਿਆਂ ਉੱਤੇ ਕੀਤੇ ਗਏ ਹਮਲੇ ਮਗਰੋਂ ਸਰਹੱਦਾਂ ਉਤੇ ਤਾਇਨਾਤ ਫੌਜ ਵਲੋਂ ਜਾਰੀ ਕੀਤੇ ਗਏ ਅਲਰਟ ਤਹਿਤ ਭਾਰਤੀ ਫੌਜ ਦੇ ਜਵਾਨਾਂ ਨੇ ਪਾਤੜਾਂ ਵਿਖੇ ਪਹੁੰਚ ਕੇ ਸਾਇਰਨ ਵਜਾ ਕੇ ਮੌਕ ਡਰਿੱਲ ਦਾ ਅਭਿਆਸ ਕੀਤਾ। ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ ਦੀ ਹਾਜ਼ਰੀ ਵਿਚ ਭਾਰਤੀ ਫੌਜ ਦੇ ਜਵਾਨਾਂ ਨੇ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਸ਼ਹਿਰ ਦੇ ਨਵੇਂ ਬੱਸ ਸਟੈਂਡ ਸਾਹਮਣੇ ਓਵਰਬ੍ਰਿਜ ਵਾਲੀ ਉੱਚੀ ਥਾਂ ਉੱਤੇ ਖੜ੍ਹੇ ਹੋ ਕੇ ਦੋ ਵਾਰ ਸਾਇਰਨ ਵਜਾਇਆ। ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਰਕਾਰ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਉਪਰੋਕਤ ਸਾਇਰਨ ਵਜਾ ਕੇ ਮੌਕ ਡਰਿੱਲ ਦਾ ਅਭਿਆਸ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਵਿਚ ਨਾ ਆਉਣ ਕਿਉਂਕਿ ਇਹ ਸਿਰਫ ਇਕ ਅਭਿਆਸ ਹੈ।