ਜਲੰਧਰ 'ਚ ਨਾਮਦੇਵ ਚੌਕ ਨੇੜੇ ਮੌਕ ਡਰਿੱਲ ਕੀਤੀ
ਜਲੰਧਰ, 7 ਮਈ-ਅੱਜ ਪੰਜਾਬ ਦੇ ਜਲੰਧਰ ਵਿਚ ਨਾਮਦੇਵ ਚੌਕ ਨੇੜੇ ਇਕ ਮੌਕ ਡਰਿੱਲ ਕੀਤੀ ਗਈ। ਇਹ ਮੌਕ ਡਰਿੱਲ ਸਹਿਕਾਰੀ ਬੈਂਕ ਦੀ ਇਮਾਰਤ ਵਿਚ ਕੀਤੀ ਗਈ। ਇਸ ਦੌਰਾਨ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਮੌਕ ਡਰਿੱਲ ਦੌਰਾਨ, ਜ਼ਖਮੀ ਲੋਕਾਂ ਨੂੰ ਸਟਰੈਚਰ 'ਤੇ ਬੈਂਕ ਤੋਂ ਬਾਹਰ ਲਿਆਂਦੇ ਹੋਏ ਦਿਖਾਇਆ ਗਿਆ। ਇਸ ਦੌਰਾਨ ਸੰਯੁਕਤ ਕਮਿਸ਼ਨਰ ਸੰਦੀਪ ਸ਼ਰਮਾ ਅਤੇ ਹੋਰ ਅਧਿਕਾਰੀ ਮੌਜੂਦ ਸਨ।