ਦਰਖ਼ਤ ਨਾਲ ਟਕਰਾਈ ਕਾਰ, ਇਕ ਦੀ ਮੌਤ

ਸੰਗਤ ਮੰਡੀ, (ਬਠਿੰਡਾ), 2 ਮਈ (ਦੀਪਕ ਸ਼ਰਮਾ)- ਅੱਜ ਸਵੇਰ ਸਮੇਂ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਪੱਕਾ ਕੋਲ ਜੱਸੀ ਤੋਂ ਪੱਕਾ ਨੂੰ ਜਾਂਦੀ ਸੜਕ ’ਤੇ ਇਕ ਕਾਰ ਦਰਖਤ ਦੇ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਵਿਚ ਸਵਾਰ ਚਾਰ ਵਿਅਕਤੀਆਂ ਵਿਚੋਂ ਇਕ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਚਾਰ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸਾ ਇਨਾਂ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਰਾਹਗੀਰਾਂ ਦੇ ਦੱਸਣ ਅਨੁਸਾਰ ਇਹ ਕਾਰ ਸਵਾਰ ਬਠਿੰਡਾ ਤੋਂ ਆ ਰਹੇ ਸਨ ਤਾਂ ਜਦ ਇਹ ਪਿੰਡ ਪੱਕਾ ਕਲਾਂ ਦੇ ਕੋਲ ਪਹੁੰਚੇ ਤਾਂ ਇਨ੍ਹਾਂ ਦੀ ਕਾਰ ਦਰੱਖਤ ਨਾਲ ਟਕਰਾ ਕੇ ਹਾਦਸਾ ਗ੍ਰਸਤ ਹੋ ਗਈ। ਮੌਕੇ ’ਤੇ ਪਹੁੰਚ ਕੇ ਸੰਗਤ ਸਹਾਰਾ ਦੇ ਵਰਕਰ ਸਿਕੰਦਰ ਨੇ ਮ੍ਰਿਤਕ ਦੇਹ ਸਿਵਲ ਹਸਪਤਾਲ ਵਿਖੇ ਪਹੁੰਚ ਦਿੱਤੀ।