JALANDHAR WEATHER

9 ਮਹੀਨਿਆਂ ਦੀ ਗਰਭਵਤੀ ਮਹਿਲਾ ਡੇਢ ਸਾਲ ਦੇ ਬੱਚੇ ਨੂੰ ਬਿਮਾਰ ਹਾਲਤ 'ਚ ਛੱਡ ਕੇ ਪਾਕਿ ਰਵਾਨਾ

ਅਟਾਰੀ (ਅੰਮ੍ਰਿਤਸਰ), 2 ਮਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ਰਸਤੇ ਜਾਣ ਵਾਲੇ ਪਾਕਿਸਤਾਨੀ ਨਾਗਰਿਕਾਂ ਵਿਚ ਇਕ ਅਜਿਹੀ ਔਰਤ ਵੀ ਅਟਾਰੀ ਸਰਹੱਦ ਉਤੇ ਵਿਲਕਦੀ ਦਿਖਾਈ ਦਿੱਤੀ, ਜਿਸ ਦੇ ਡੇਢ ਸਾਲ ਦੇ ਬੱਚੇ ਨੂੰ ਉਲਟੀਆਂ-ਦਸਤ ਆ ਰਹੇ ਸਨ ਅਤੇ ਉਹ ਆਪ ਵੀ 9 ਮਹੀਨਿਆਂ ਦੀ ਗਰਭਵਤੀ ਸੀ ਜੋ ਮਿੰਨਤਾਂ ਕਰਦੀ ਦਿਖਾਈ ਦਿੱਤੀ ਕਿ ਮਾਵਾਂ ਨਾਲ ਬੱਚਿਆਂ ਦੇ ਵਿਛੋੜੇ ਨਾ ਪਾਏ ਜਾਣ ਸਗੋਂ ਉਨ੍ਹਾਂ ਨੂੰ ਵੀ ਨਾਲ ਹੀ ਭੇਜ ਦਿੱਤਾ ਜਾਵੇ। ਦੋ ਵਾਰ ਡਿੱਗਣ ਪਈ ਰੂਹਾ ਨੂੰ ਸੱਸ ਨੇ ਸੰਭਾਲਿਆ। ਉਸਦੀ ਸੱਸ ਉਸ ਨੂੰ ਪਾਣੀ ਪਿਲਾਉਂਦੀ ਦਿਖਾਈ ਦਿੱਤੀ। ਰੂਹਾ ਨੇ ਦੱਸਿਆ ਕਿ ਉਸ ਦਾ ਡੇਢ ਸਾਲ ਦਾ ਬੱਚਾ ਹੈ ਜੋ ਦਿੱਲੀ ਤੋਂ ਅਟਾਰੀ ਸਰਹੱਦ ਨੂੰ ਆਉਂਦੇ ਸਮੇਂ ਗਰਮੀ ਅਤੇ ਧੁੱਪ ਕਾਰਨ ਬਿਮਾਰ ਹੋ ਗਿਆ। ਬਿਮਾਰ ਬੱਚੇ ਨੂੰ ਦਵਾਈ ਦਿੱਤੀ ਗਈ, ਜਿਸ ਕਾਰਨ ਉਸ ਨੂੰ ਨੀਂਦ ਆ ਗਈ। ਅਟਾਰੀ ਬਾਰਡਰ ਦੇ ਇਕ ਢਾਬੇ ਵਿਚ ਰੱਖੇ ਬੈੱਡ ਉਤੇ ਪਏ ਬਿਮਾਰ ਸੁੱਤੇ ਬੱਚੇ ਨੂੰ ਮਾਂ ਉਠਾ ਕੇ ਗੱਲਬਾਤ ਵੀ ਨਹੀਂ ਕਰ ਰਹੀ ਸਗੋਂ ਕਹਿ ਰਹੀ ਸੀ ਬਿਮਾਰ ਹੋਣ ਕਾਰਨ ਉਹ ਸਾਰੀ ਰਾਤ ਨਹੀਂ ਸੁੱਤਾ। ਭਾਰਤੀ ਪਾਸਪੋਰਟ ਵਾਲੀਆਂ ਔਰਤਾਂ ਜਿਨ੍ਹਾਂ ਨੇ ਪਾਕਿਸਤਾਨ ਵਿਚ ਨਿਕਾਹ ਕਰਵਾਏ ਹਨ, ਉਨ੍ਹਾਂ ਔਰਤਾਂ ਨੂੰ ਪਾਕਿਸਤਾਨ ਜਾਣ ਦੀ ਪਰਮਿਸ਼ਨ ਨਹੀਂ ਮਿਲੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ