ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ

ਜੰਮੂ-ਸ਼੍ਰੀਨਗਰ, 2 ਮਈ-ਰਾਮਬਨ ਜ਼ਿਲ੍ਹੇ ਦੇ ਚੰਬਾ ਸੇਰੀ ਵਿਖੇ ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਹੈ। ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਐਸ.ਐਸ.ਪੀ. ਟ੍ਰੈਫਿਕ ਐਨ.ਐਚ.ਡਬਲਯੂ. ਰਾਜਾ ਆਦਿਲ ਹਾਮਿਦ ਨੇ ਕਿਹਾ ਕਿ ਇਸ ਰਸਤੇ 'ਤੇ ਆਵਾਜਾਈ ਨੂੰ ਬਹਾਲ ਕਰਨ ਵਿਚ ਹੋਰ 3-4 ਘੰਟੇ ਲੱਗਣਗੇ। ਸਾਡੀ ਤਰਜੀਹ ਚੜ੍ਹਾਈ 'ਤੇ ਜਾਣ ਵਾਲੇ ਆਵਾਜਾਈ ਰਸਤੇ ਨੂੰ ਸਾਫ਼ ਕਰਨਾ ਹੋਵੇਗੀ।