JALANDHAR WEATHER

ਰੇਲਵੇ ਓਵਰਬ੍ਰਿਜ ਦੇ ਉਦਘਾਟਨ ਤੋਂ ਪਹਿਲਾਂ ਲੱਡੂ ਵੰਡਣ ਨੂੰ ਲੈ ਕੇ ਹੋਈ ਨਾਅਰੇਬਾਜ਼ੀ

ਰਾਜਪੁਰਾ, 2 ਮਈ (ਰਣਜੀਤ ਸਿੰਘ)-ਰਾਜਪੁਰਾ ਸਰਹੰਦ ਰੇਲਵੇ ਓਵਰਬ੍ਰਿਜ 17 ਮਈ 2020 ਨੂੰ ਬਣਨਾ ਸ਼ੁਰੂ ਹੋਇਆ ਸੀ ਅਤੇ ਉਸ ਵੇਲੇ ਤੋਂ ਲੈ ਕੇ ਨੇੜੇ-ਤੇੜੇ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਇੰਨੀ ਦੇਰ ਬਾਅਦ ਜਿਵੇਂ ਹੀ ਪੁਲ ਬਣ ਕੇ ਤਿਆਰ ਹੋਇਆ ਅਤੇ ਇਸ ਪੁਲ ਦਾ ਉਦਘਾਟਨ ਮੌਜੂਦਾ ਆਮ ਆਦਮੀ ਪਾਰਟੀ ਦੀ ਵਿਧਾਇਕਾ ਸ਼੍ਰੀਮਤੀ ਨੀਨਾ ਮਿੱਤਲ ਨੇ 3 ਮਈ ਨੂੰ 11 ਵਜੇ ਕਰਨਾ ਸੀ ਪਰ ਅੱਜ ਸ਼ਾਮ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਆਪਣੇ ਸਾਥੀਆਂ ਸਮੇਤ ਲੱਡੂ ਲੈ ਕੇ ਪੁਲ ਉਤੇ ਪਹੁੰਚ ਗਏ, ਉੱਥੇ ਪਹਿਲਾਂ ਹੀ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਹਾਜ਼ਰ ਸਨ। ਉਨ੍ਹਾਂ ਨੇ ਹਰਦਿਆਲ ਸਿੰਘ ਕੰਬੋਜ ਨੂੰ ਪੁਲ ਉਤੇ ਜਾਣ ਤੋਂ ਪਹਿਲਾਂ ਹੀ ਰੋਕ ਲਿਆ ਅਤੇ ਉਹ ਵੰਡਣ ਲਈ ਜੋ ਲੱਡੂ ਲੈ ਕੇ ਗਏ ਸਨ, ਉਹ ਪੁਲਿਸ ਮੁਲਾਜ਼ਮਾਂ ਨੇ ਖੋਹ ਲਏ। ਇਸ ਮੌਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚਾਲੇ ਨਾਅਰੇਬਾਜ਼ੀ ਹੋਈ ਤੇ ਦੋਵੇਂ ਪਾਰਟੀਆਂ ਇਕ-ਦੂਜੇ ਉਤੇ ਧੱਕੇਸ਼ਾਹੀ ਦਾ ਦੋਸ਼ ਲਗਾ ਰਹੀਆਂ ਸਨ। ਇਸ ਸਬੰਧੀ ਥਾਣਾ ਮੁਖੀ ਕਿਰਪਾਲ ਸਿੰਘ ਮੋਹੀ ਨੇ ਕਿਹਾ ਕਿ ਹਾਲੇ ਪੁਲ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ। ਥੋੜ੍ਹਾ ਕੰਮ ਕਰਨਾ ਬਾਕੀ ਹੈ, ਇਸ ਲਈ ਹਰਦਿਆਲ ਸਿੰਘ ਕੰਬੋਜ ਨੂੰ ਉਥੇ ਜਾਣ ਤੋਂ ਰੋਕਿਆ ਸੀ, ਲੱਡੂ ਖੋਹਣ ਬਾਰੇ ਉਨ੍ਹਾਂ ਨੂੰ ਕੋਈ ਇਲਮ ਨਹੀਂ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ