ਭਾਰਤ ਆਏ ਪਾਕਿਸਤਾਨੀ ਯਾਤਰੀ ਵਤਨ ਜਾਣ ਲਈ ਅਟਾਰੀ ਸਰਹੱਦ ਵੱਡੀ ਗਿਣਤੀ ਵਿਚ ਪਹੁੰਚੇ

ਅਟਾਰੀ, (ਅੰਮ੍ਰਿਤਸਰ), 25 ਅਪ੍ਰੈਲ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਭਾਰਤ ਆਏ ਪਾਕਿਸਤਾਨੀ ਯਾਤਰੀ ਆਪਣੇ ਵਤਨ ਜਾਣ ਲਈ ਵੱਡੀ ਗਿਣਤੀ ਵਿਚ ਅਟਾਰੀ ਸਰਹੱਦ ਪਹੁੰਚ ਗਏ ਹਨ। ਸਾਕ ਸੰਬੰਧੀਆਂ ਨੂੰ ਭਾਰਤ ਮਿਲਣ ਆਏ ਯਾਤਰੀਆਂ ਕੋਲ 45 ਦਿਨ ਅਤੇ 30 ਦਿਨਾਂ ਦੇ ਵੀਜੇ ਹਨ। ਇਕ ਹਿੰਦੂ ਪਰਿਵਾਰ ਨੇ ਦੱਸਿਆ ਕਿ ਉਹ 12 ਸਾਲ ਬਾਅਦ ਮੁਜੱਫਰ ਨਗਰ ਵਿਖੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ ਪਰ ਥੋੜੇ ਦਿਨ ਹੀ ਰਹੇ, ਜਿਸ ਕਾਰਨ ਮਨ ਬੜਾ ਦੁਖੀ ਹੋਇਆ ਹੈ।