ਜੀ.ਐਸ.ਟੀ. ਵਿਭਾਗ ਵਲੋਂ ਕਈ ਜਗ੍ਹਾ 'ਤੇ ਛਾਪੇਮਾਰੀ
ਗੁਰੂਹਰਸਹਾਏ, 25 ਅਪ੍ਰੈਲ (ਕਪਿਲ ਕੰਧਾਰੀ)-ਅੱਜ ਜੀ.ਐਸ.ਟੀ. ਵਿਭਾਗ ਦੇ ਅਧਿਕਾਰੀਆਂ ਵਲੋਂ ਗੁਰੂਹਰਸਹਾਏ ਸ਼ਹਿਰ ਦੀ ਇਕ ਇਲੈਕਟ੍ਰੋਨਿਕ ਦੀ ਦੁਕਾਨ ਅਤੇ ਹੋਰ ਕਈ ਜਗ੍ਹਾ ਉਤੇ ਰੇਡ ਕੀਤੀ ਗਈ। ਜਾਣਕਾਰੀ ਅਨੁਸਾਰ ਜੀ.ਐਸ.ਟੀ. ਵਿਭਾਗ ਦੀ ਟੀਮ ਵਲੋਂ ਐਚ. ਕੇ. ਐਲ. ਰੋਡ ਉਤੇ ਸਥਿਤ ਇਕ ਇਲੈਕਟ੍ਰੋਨਿਕ ਦੀ ਦੁਕਾਨ ਅਤੇ ਸ਼ਹਿਰ ਦੀਆਂ ਹੋਰ ਕਈ ਥਾਵਾਂ ਉਤੇ ਵੀ ਛਾਪੇਮਾਰੀ ਕੀਤੀ। ਇਸ ਮੌਕੇ ਮੀਡੀਆ ਵਲੋਂ ਅਧਿਕਾਰੀਆਂ ਤੋਂ ਇਸ ਰੇਡ ਸਬੰਧੀ ਜਾਣਕਾਰੀ ਹਾਸਿਲ ਕਰਨੀ ਚਾਹੀ ਤਾਂ ਅਧਿਕਾਰੀਆਂ ਵਲੋਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।