ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੈਟੀਕਨ ਵਿਖੇ ਪੋਪ ਫਰਾਂਸਿਸ ਨੂੰ ਸ਼ਰਧਾਂਜਲੀ ਕੀਤੀ ਭੇਟ

ਨਵੀਂ ਦਿੱਲੀ , 25 ਅਪ੍ਰੈਲ -ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇੱਥੇ ਸੇਂਟ ਪੀਟਰ ਦੇ ਬੇਸਿਲਿਕਾ ਵਿਖੇ ਪੋਪ ਫਰਾਂਸਿਸ ਨੂੰ ਸ਼ਰਧਾਂਜਲੀ ਭੇਟ ਕੀਤੀ। ਫਰਾਂਸਿਸ, ਜੋ ਲਗਭਗ 1,300 ਸਾਲਾਂ ਵਿਚ ਪਹਿਲੇ ਗੈਰ-ਯੂਰਪੀਅਨ ਪੋਪ ਸਨ, ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਦਰੋਪਦੀ ਮੁਰਮੂ ਦੇ ਨਾਲ ਸੰਸਦੀ ਮਾਮਲਿਆਂ ਅਤੇ ਘੱਟ ਗਿਣਤੀ ਮਾਮਲਿਆਂ ਦੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ, ਜਾਰਜ ਕੁਰੀਅਨ, ਅਤੇ ਗੋਆ ਵਿਧਾਨ ਸਭਾ ਦੇ ਡਿਪਟੀ ਸਪੀਕਰ, ਜੋਸ਼ੂਆ ਡੀਸੂਜ਼ਾ ਵੀ ਹਨ। ਇੱਥੇ ਪਹੁੰਚੇ ਦਰੋਪਦੀ ਮੁਰਮੂ, ਸ਼ੁਰੂ ਹੋ ਰਹੇ ਵੈਟੀਕਨ ਸਿਟੀ ਦੇ ਦੋ ਦਿਨਾਂ ਦੌਰੇ 'ਤੇ ਹਨ ਅਤੇ ਭਾਰਤ ਸਰਕਾਰ ਅਤੇ ਲੋਕਾਂ ਵਲੋਂ ਸੰਵੇਦਨਾ ਪ੍ਰਗਟ ਕਰਨਗੇ।