ਪਹਿਲਗਾਮ ਅੱਤਵਾਦੀ ਹਮਲੇ ਦੇ ਖ਼ਿਲਾਫ਼ ਕਾਂਗਰਸ ਨੇ ਕੱਢਿਆ ਮੋਮਬੱਤੀ ਮਾਰਚ

ਨਵੀਂ ਦਿੱਲੀ , 25 ਅਪ੍ਰੈਲ - ਕਾਂਗਰਸ ਪਹਿਲਗਾਮ ਅੱਤਵਾਦੀ ਹਮਲੇ ਦੇ ਖ਼ਿਲਾਫ਼ ਰਾਜਧਾਨੀ ਦਿੱਲੀ ਵਿਚ ਮੋਮਬੱਤੀ ਮਾਰਚ ਕੱਢ ਰਹੀ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਮਾਰਚ ਵਿਚ ਹਿੱਸਾ ਲਿਆ। ਕਾਂਗਰਸ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅਸੀਂ ਏਕਤਾ ਦਿਖਾਉਣ ਲਈ ਦੇਸ਼ ਭਰ ਵਿਚ ਮੋਮਬੱਤੀ ਮਾਰਚ ਕੱਢ ਰਹੇ ਹਾਂ।