JALANDHAR WEATHER

ਜੰਮੂ ਕਸ਼ਮੀਰ: ਬਲਾਸਟ ਕਰ ਉਡਾਏ 6 ਅੱਤਵਾਦੀਆਂ ਦੇ ਘਰ

ਸ੍ਰੀਨਗਰ, 26 ਅਪ੍ਰੈਲ- ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਜੰਮੂ-ਕਸ਼ਮੀਰ ਵਿਚ ਹੁਣ ਤੱਕ 6 ਅੱਤਵਾਦੀਆਂ ਦੇ ਘਰ ਢਾਹ ਦਿੱਤੇ ਗਏ ਹਨ। ਬੀਤੀ ਰਾਤ ਸੁਰੱਖਿਆ ਬਲਾਂ ਵਲੋਂ ਇਹ ਕਾਰਵਾਈ ਕੀਤੀ ਗਈ। ਧਮਾਕੇ ਵਿਚ ਜਿਨ੍ਹਾਂ ਅੱਤਵਾਦੀਆਂ ਦੇ ਘਰ ਢਾਹੇ ਗਏ ਸਨ, ਉਨ੍ਹਾਂ ਵਿਚ ਲਸ਼ਕਰ ਦਾ ਆਸਿਫ ਸ਼ੇਖ, ਆਦਿਲ ਥੋਕਰ, ਹਰੀਸ ਅਹਿਮਦ, ਜੈਸ਼ ਦਾ ਅਹਿਸਾਨ ਉਲ ਹੱਕ, ਜ਼ਾਕਿਰ ਅਹਿਮਦ ਗਨਾਈ ਅਤੇ ਸ਼ਾਹਿਦ ਅਹਿਮਦ ਕੁਟੇ ਸ਼ਾਮਿਲ ਹਨ। ਇਨ੍ਹਾਂ ਵਿਚੋਂ ਜੈਸ਼ ਦਾ ਅਹਿਸਾਨ 2018 ਵਿਚ ਪਾਕਿਸਤਾਨ ਤੋਂ ਸਿਖਲਾਈ ਲੈ ਕੇ ਵਾਪਸ ਆਇਆ ਸੀ। ਪਹਿਲਗਾਮ ਹਮਲੇ ਵਿਚ ਆਸਿਫ਼ ਅਤੇ ਆਦਿਲ ਦੇ ਨਾਮ ਸਾਹਮਣੇ ਆਏ ਸਨ। ਫੌਜ ਨੇ ਇਹ ਕਾਰਵਾਈ ਤ੍ਰਾਲ, ਅਨੰਤਨਾਗ, ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਵਿਚ ਤਲਾਸ਼ੀ ਮੁਹਿੰਮ ਦੌਰਾਨ ਕੀਤੀ। ਬੀਤੀ ਸਵੇਰ ਤੋਂ ਬਾਅਦ, ਪਾਕਿਸਤਾਨੀ ਫੌਜ ਨੇ ਸ਼ਨੀਵਾਰ ਸਵੇਰੇ ਕੰਟਰੋਲ ਰੇਖਾ ਦੇ ਨਾਲ ਲੱਗਦੀਆਂ ਭਾਰਤੀ ਚੌਕੀਆਂ ’ਤੇ ਵੀ ਗੋਲੀਬਾਰੀ ਕੀਤੀ। ਭਾਰਤੀ ਫੌਜ ਨੇ ਵੀ ਇਸ ਦਾ ਜਵਾਬ ਦਿੱਤਾ। ਇਸ ਗੋਲੀਬਾਰੀ ਵਿਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇਸ ਦੌਰਾਨ, ਅੱਜ ਸਵੇਰੇ, ਪੁਲਿਸ ਨੇ ਗੁਜਰਾਤ ਦੇ ਸੂਰਤ ਅਤੇ ਅਹਿਮਦਾਬਾਦ ਵਿਚ ਘੁਸਪੈਠੀਆਂ ਵਿਰੁੱਧ ਕਾਰਵਾਈ ਕੀਤੀ। ਦੋਵਾਂ ਸ਼ਹਿਰਾਂ ਵਿਚ 500 ਬੰਗਲਾਦੇਸ਼ੀ ਘੁਸਪੈਠੀਆਂ ਨੂੰ ਹਿਰਾਸਤ ਵਿਚ ਲਿਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ