ਅਟਾਰੀ ’ਤੇ ਕਿਸਾਨਾਂ ਨੇ ਫ਼ਸਲਾਂ ਦੀ ਕਟਾਈ ’ਚ ਲਿਆਂਦੀ ਤੇਜ਼ੀ

ਅਟਾਰੀ, (ਅੰਮ੍ਰਿਤਸਰ), 26 ਅਪ੍ਰੈਲ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਭਾਰਤੀ ਸਰਹੱਦ ’ਤੇ ਭਾਰਤੀ ਕਿਸਾਨਾਂ ਨੂੰ ਦੋ ਜਾਂ ਤਿੰਨ ਦਿਨ ਦੇ ਵਿਚ ਕਣਕ ਦੀ ਫ਼ਸਲ ਦੀ ਕਟਾਈ ਕਰਨ ਦੇ ਹੋਏ ਆਦੇਸ਼ਾਂ ’ਤੇ ਜਲਦ ਕਾਰਵਾਈ ਕਰਦਿਆਂ ਸਰੱਹਦੀ ਪਿੰਡਾਂ ਦੇ ਕਿਸਾਨਾਂ ਵਲੋਂ ਆਪਣੀਆਂ ਜ਼ਮੀਨਾਂ ਵਿਚ ਜਾ ਕੇ ਝੋਨੇ ਦੀ ਫਸਲ ਤੇ ਤੂੜੀ ਬਣਾਉਣ ਦੇ ਕੰਮ ਵਿਚ ਤੇਜ਼ੀ ਕਰ ਦਿੱਤੀ ਗਈ ਹੈ। ਸਰਪੰਚ ਤਰਸੇਮ ਸਿੰਘ ਨਿੱਕਾ ਰੋੜਾਵਾਲਾ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਬੀ.ਐਸ.ਐਫ਼. ਵਲੋਂ ਕਿਹਾ ਗਿਆ ਹੈ ਕਿ ਕਣਕ ਦੀ ਕਟਾਈ ਤੇ ਤੂੜੀ ਬਣਾਉਣ ਤੋਂ ਬਾਅਦ ਜ਼ਮੀਨ ਦੇ ਸਰਹੱਦੀ ਗੇਟ ਜਿਹੜੇ ਹਨ. ਉਹ ਸੀਲ ਕਰ ਦਿੱਤੇ ਜਾਣਗੇ।