ਫੌਜ ਤੇ ਸੀ.ਆਰ.ਪੀ.ਐਫ. ਨਾਲ ਸਾਂਝੇ ਆਪ੍ਰੇਸ਼ਨ 'ਚ ਅੱਤਵਾਦੀਆਂ ਦੇ 2 ਸਾਥੀ ਗ੍ਰਿਫ਼ਤਾਰ
ਜੰਮੂ-ਕਸ਼ਮੀਰ, 26 ਅਪ੍ਰੈਲ-ਕੁਲਗਾਮ ਪੁਲਿਸ ਨੇ ਫੌਜ ਅਤੇ ਸੀ.ਆਰ.ਪੀ.ਐਫ. ਨਾਲ ਸਾਂਝੇ ਆਪ੍ਰੇਸ਼ਨ ਵਿਚ ਦੋ ਅੱਤਵਾਦੀ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਕੈਮੋਹ ਦੇ ਮਤਲਹਾਮਾ ਚੌਕ ਠੋਕਰਪੋਰਾ ਵਿਖੇ ਸਥਾਪਤ ਇਕ ਚੌਕੀ 'ਤੇ ਚੈਕਿੰਗ ਦੌਰਾਨ ਦੋ ਅੱਤਵਾਦੀ ਸਾਥੀਆਂ ਦੀ ਪਛਾਣ ਬਿਲਾਲ ਅਹਿਮਦ ਭੱਟ ਪੁੱਤਰ ਅਬਦੁਲ ਸਲਾਮ ਭੱਟ ਅਤੇ ਮੁਹੰਮਦ ਇਸਮਾਈਲ ਭੱਟ ਪੁੱਤਰ ਗੁਲਾਮ ਮੁਹੰਮਦ ਭੱਟ ਵਜੋਂ ਹੋਈ ਹੈ। ਦੋਵੇਂ ਵਾਸੀ ਠੋਕਰਪੋਰਾ, ਕੈਮੋਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਲਾਸ਼ੀ ਤੋਂ ਬਾਅਦ, ਉਨ੍ਹਾਂ ਦੇ ਕਬਜ਼ੇ ਵਿਚੋਂ 2 ਪਿਸਤੌਲ, 25 ਪਿਸਤੌਲ ਦੇ ਰੌਂਦ, 2 ਪਿਸਤੌਲ ਮੈਗਜ਼ੀਨ ਸਮੇਤ ਹਥਿਆਰ ਬਰਾਮਦ ਕੀਤੇ ਗਏ। ਘਟਨਾ ਦੇ ਸਬੰਧ ਵਿਚ, ਪੁਲਿਸ ਥਾਣਾ ਕੈਮੋਹ ਵਿਚ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।